ਆਲੂ ਹਰ ਭਾਰਤੀ ਰਸੋਈ ਦਾ ਮਹੱਤਵਪੂਰਨ ਹਿੱਸਾ ਹਨ। ਬਹੁਤ ਸਾਰੀਆਂ ਸਬਜ਼ੀਆਂ ਅਤੇ ਫਾਸਟ ਫੂਡ ਆਲੂ ਤੋਂ ਬਣਦੇ ਹਨ।

ਪਰ ਅੱਜਕੱਲ੍ਹ ਘਰਾਂ ਅਤੇ ਦੁਕਾਨਾਂ ਤੇ ਆਲੂ ਪੁੰਗਰੇ ਹੋਏ ਮਿਲਦੇ ਹਨ।

ਸਿਹਤ ਮਾਹਿਰਾਂ ਦੇ ਮੁਤਾਬਕ ਪੁੰਗਰੇ ਆਲੂ ਸਿਹਤ ਲਈ ਖ਼ਤਰਨਾਕ ਹੁੰਦੇ ਹਨ, ਕਿਉਂਕਿ ਇਹ ਸਧਾਰਨ ਆਲੂ ਵਾਂਗ ਨਹੀਂ, ਸਰੀਰ ਲਈ ਜ਼ਹਿਰੀਲੇ ਹੋ ਸਕਦੇ ਹਨ।

ਦਰਅਸਲ ਪੁੰਗਰੇ ਹੋਏ ਆਲੂਆਂ ਵਿੱਚ ਬਣਨ ਵਾਲਾ ਜ਼ਹਿਰੀਲਾ ਤੱਤ ਸੋਲਾਨਾਈਨ ਸਰੀਰ 'ਤੇ ਜ਼ਹਿਰੀਲਾ ਪ੍ਰਭਾਵ ਪਾਉਂਦਾ ਹੈ।

ਇਸ ਨਾਲ ਉਲਟੀਆਂ, ਦਸਤ, ਸਿਰ ਦਰਦ, ਪੇਟ ਦਰਦ ਤੇ ਗੰਭੀਰ ਮਾਮਲਿਆਂ ਵਿੱਚ ਦਿਮਾਗੀ ਪ੍ਰਣਾਲੀ ਨੂੰ ਨੁਕਸਾਨ ਹੋ ਸਕਦਾ ਹੈ।

ਅਜਿਹੀ ਸਥਿਤੀ ਵਿੱਚ ਇਹ ਜਾਣਨਾ ਅਹਿਮ ਹੈ ਕਿ ਪੁੰਗਰੇ ਹੋਏ ਆਲੂ ਕਿੰਨੀ ਦੇਰ ਤੱਕ ਸੁਰੱਖਿਅਤ ਹਨ ਤੇ ਕਦੋਂ ਉਨ੍ਹਾਂ ਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ।

ਅਕਸਰ ਘਰ 'ਚ ਰੱਖੇ ਆਲੂ ਲੰਬੇ ਸਮੇਂ ਤੱਕ ਰੱਖਣ ਤੋਂ ਬਾਅਦ ਪੁੰਗਰਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਆਲੂਆਂ ਦੇ ਅੰਦਰੋਂ ਜੜ੍ਹ ਵਰਗਾ ਮਾਦਾ ਨਿਕਲਦਾ ਹੈ।

ਅਜਿਹੀ ਸਥਿਤੀ ਵਿੱਚ ਸਵਾਲ ਇਹ ਉੱਠਦਾ ਹੈ ਕਿ ਕੀ ਪੁੰਗਰੇ ਹੋਏ ਆਲੂ ਖਾਣਾ ਸੁਰੱਖਿਅਤ ਹੈ ਜਾਂ ਇਹ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

ਆਲੂਆਂ ਨੂੰ ਲੰਬੇ ਸਮੇਂ ਤੱਕ ਨਮੀ ਜਾਂ ਗਰਮ ਜਗ੍ਹਾ 'ਤੇ ਰੱਖਣ ਨਾਲ ਇਹ ਪੁੰਗਰ ਜਾਂਦੇ ਹਨ।

ਆਲੂਆਂ ਨੂੰ ਲੰਬੇ ਸਮੇਂ ਤੱਕ ਨਮੀ ਜਾਂ ਗਰਮ ਜਗ੍ਹਾ 'ਤੇ ਰੱਖਣ ਨਾਲ ਇਹ ਪੁੰਗਰ ਜਾਂਦੇ ਹਨ।

ਫੁੱਟ ਆਪਣੇ ਅੰਦਰ ਮੌਜੂਦ ਖੰਡ ਤੇ ਪੌਸ਼ਟਿਕ ਤੱਤਾਂ ਦੀ ਵਰਤੋਂ ਕਰਕੇ ਉੱਗਦਾ ਹੈ।

ਜਿਵੇਂ ਹੀ ਫੁੱਟ ਨਿਕਲਦਾ ਹੈ ਆਲੂ ਦੇ ਅੰਦਰ ਇੱਕ ਜ਼ਹਿਰੀਲਾ ਤੱਤ ਸੋਲਾਨਾਈਨ ਬਣਨਾ ਸ਼ੁਰੂ ਹੋ ਜਾਂਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੁੰਦਾ ਹੈ।