ਅੱਜ-ਕੱਲ੍ਹ ਬੱਚੇ ਵੀ ਗੈਜੇਟ ਫ੍ਰੈਂਡਲੀ ਹੋ ਗਏ ਹਨ। ਵੱਡਿਆਂ ਦੇ ਨਾਲ-ਨਾਲ ਬੱਚੇ ਵੀ ਮੋਬਾਈਲ, ਟੀਵੀ ਤੇ ਲੈਪਟਾਪ ਵਰਗੇ ਗੈਜੇਟਸ ਦੀ ਜ਼ਿਆਦਾ ਵਰਤੋਂ ਕਰਨ ਲੱਗੇ ਹਨ



ਜੇਕਰ ਤੁਹਾਡਾ ਬੱਚਾ ਮੋਬਾਈਲ, ਟੈਲੀਵਿਜ਼ਨ ਜਾਂ ਕੰਪਿਊਟਰ ਦੀ ਸਕਰੀਨ ਨਾਲ ਬਹੁਤ ਜ਼ਿਆਦਾ ਚਿਪਕਿਆ ਰਹਿੰਦਾ ਹੈ ਤਾਂ ਸਾਵਧਾਨ ਹੋ ਜਾਓ।



ਇਹ ਉਸ ਦੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਇੱਕ ਰਿਸਰਚ ਵਿੱਚ ਇਸ ਸਬੰਧੀ ਕਈ ਅਹਿਮ ਖੁਲਾਸੇ ਹੋਏ ਹਨ।



ਜੇਕਰ ਕੋਈ ਬੱਚਾ ਦਿਨ ਵਿੱਚ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਸਕਰੀਨ ਨਾਲ ਚਿਪਕਿਆ ਰਹਿੰਦਾ ਹੈ ਤਾਂ ਨਿਸ਼ਚਿਤ ਤੌਰ 'ਤੇ ਉਸ ਦੀਆਂ ਅੱਖਾਂ 'ਤੇ ਅਸਰ ਪੈਂਦਾ ਹੈ।



ਇਸ ਤੋਂ ਇਲਾਵਾ ਬੱਚੇ ਦੀ ਮਾਨਸਿਕ ਸਿਹਤ, ਸਿੱਖਣ, ਸਮਝਣਾ, ਚੀਜ਼ਾਂ ਨੂੰ ਯਾਦ ਰੱਖਣ ਤੇ ਰਿਸ਼ਤਿਆਂ ਨੂੰ ਬਣਾਏ ਰੱਖਣ ਦੇ ਪੱਖੋਂ ਵੀ ਇਹ ਠੀਕ ਨਹੀਂ ਹੈ।



ਰਿਸਰਚ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਪੰਜ-ਸੱਤ ਘੰਟੇ ਸਕਰੀਨ ਦੇ ਸਾਹਮਣੇ ਕੰਮ ਕਰਦੇ ਰਹਿੰਦੇ ਹਨ, ਉਨ੍ਹਾਂ ਵਿੱਚ ਬੇਚੈਨੀ ਤੇ ਉਦਾਸੀ ਵਰਗੀਆਂ ਚੀਜ਼ਾਂ ਵੀ ਬਹੁਤ ਵਧ ਜਾਂਦੀਆਂ ਹਨ।



ਇਸ ਲਈ ਇਸ ਦੀ ਵਰਤੋਂ ਘੱਟ ਤੋਂ ਘੱਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਖੋਜ ਪਹਿਲੀਆਂ ਖੋਜਾਂ ਉਪਰ ਹੀ ਮੋਹਰ ਲਾਉਂਦੀ ਹੈ ਪਰ ਇਸ ਵਿੱਚ ਸਮੇਂ ਉਪਰ ਖਾਸ ਜ਼ੋਰ ਦਿੱਤਾ ਗਿਆ ਹੈ।



ਅਧਿਐਨ ਦੀ ਪ੍ਰਮੁੱਖ ਖੋਜਕਰਤਾ ਡਾਕਟਰ ਜੀਨਾ ਪੋਸਨਰ ਅਨੁਸਾਰ ਜੇਕਰ ਬੱਚੇ ਸਕ੍ਰੀਨ 'ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ ਤਾਂ ਉਨ੍ਹਾਂ ਦਾ ਮੋਟਾਪਾ ਵਧਣ ਦਾ ਖ਼ਤਰਾ ਰਹਿੰਦਾ ਹੈ



ਉਨ੍ਹਾਂ ਨੇ ਮੇਓ ਕਲੀਨਿਕ ਦੇ ਇੱਕ ਅਧਿਐਨ ਦਾ ਹਵਾਲਾ ਦਿੱਤਾ ਜਿਸ ਵਿੱਚ ਸਕ੍ਰੀਨ ਦੀ ਵਰਤੋਂ ਵਿੱਚ ਹਰ ਦੋ ਘੰਟੇ ਦੇ ਵਾਧੇ ਲਈ ਮੋਟਾਪੇ ਦੇ ਜੋਖਮ ਵਿੱਚ 23 ਪ੍ਰਤੀਸ਼ਤ ਵਾਧਾ ਹੁੰਦਾ ਹੈ।



ਡਾਕਟਰ ਪੋਸਨਰ ਦਾ ਕਹਿਣਾ ਹੈ ਕਿ ਸਕਰੀਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਨੀਂਦ ਦੇ ਹਾਰਮੋਨ ਮੇਲੇਟੋਨਿਨ ਦੇ ਉਤਪਾਦਨ ਵਿੱਚ ਵਿਘਨ ਪਾਉਂਦੀ ਹੈ। ਇਸ ਕਾਰਨ ਬੱਚਿਆਂ ਨੂੰ ਸੌਣ 'ਚ ਕਾਫੀ ਦਿੱਕਤ ਆਉਂਦੀ ਹੈ।



ਡਾ: ਪੋਸਨਰ ਨੇ ਕਿਹਾ ਕਿ ਜੋ ਬੱਚੇ ਘੰਟਿਆਂ ਤੱਕ ਸਕ੍ਰੀਨ ਦੇ ਸਾਹਮਣੇ ਬੈਠਦੇ ਹਨ, ਉਨ੍ਹਾਂ ਨੂੰ ਪਿੱਠ ਦਰਦ ਤੇ ਸਿਰ ਦਰਦ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।



Thanks for Reading. UP NEXT

ਸਾਵਧਾਨ! ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਟੀਕੇ ਵਾਲਾ ਤਰਬੂਜ? ਇੰਝ ਕਰੋ ਪਛਾਣ

View next story