ਤਰਬੂਜ ਜੋ ਕਿ ਗਰਮੀਆਂ ਦਾ ਸੁਪਰ ਫਰੂਟ ਹੈ। ਤਰਬੂਜ ਇੱਕ ਅਜਿਹਾ ਫਲ ਹੈ ਜਿਸ ਵਿੱਚ ਫਾਈਬਰ ਅਤੇ ਪਾਣੀ ਦੋਵੇਂ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਲੋਕ ਖਾਣ ਖੂਬ ਪਸੰਦ ਕਰਦੇ ਹਨ



ਡੀਹਾਈਡ੍ਰੇਸ਼ਨ ਤੋਂ ਬਚਣ ਲਈ ਲੋਕ ਬਹੁਤ ਸਾਰਾ ਤਰਬੂਜ ਖਾਂਦੇ ਹਨ। ਪਰ ਅੱਜ ਕੱਲ੍ਹ ਲੋਕ ਕੈਮੀਕਲ ਵਾਲੇ ਫਲ ਖਾ ਰਹੇ ਹਨ।



ਬਾਜ਼ਾਰ 'ਚ ਅੰਨ੍ਹੇਵਾਹ ਵਿਕ ਰਹੇ ਹਨ ਟੀਕੇ ਵਾਲੇ ਤਰਬੂਜ। ਸੋ ਖਾਣ ਤੋਂ ਪਹਿਲਾਂ ਸਾਵਧਾਨ



ਟੀਕੇ ਵਾਲੇ ਤਰਬੂਜ ਦੀ ਪਛਾਣ ਕਿਵੇਂ ਕਰੀਏ



FSSAI ਦੇ ਅਨੁਸਾਰ, ਤਰਬੂਜਾਂ ਨੂੰ ਲਾਲ ਕਰਨ ਲਈ ਉਨ੍ਹਾਂ ਵਿੱਚ ਏਰੀਥਰੋਸਿਨ ਰਸਾਇਣ ਦਾ ਟੀਕਾ ਲਗਾਇਆ ਜਾਂਦਾ ਹੈ



ਟੀਕੇ ਵਾਲੇ ਤਰਬੂਜ਼ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।



ਅਕਸਰ ਅਸੀਂ ਚਮਕਦਾਰ ਅਤੇ ਪੂਰੀ ਤਰ੍ਹਾਂ ਹਰਾ ਤਰਬੂਜ ਖਰੀਦਦੇ ਹਾਂ।



ਪਰ ਤੁਹਾਨੂੰ ਪੀਲੇ ਚਟਾਕ ਦੇ ਨਾਲ ਤਰਬੂਜ ਖਰੀਦਣਾ ਚਾਹੀਦਾ ਹੈ। ਕਿਉਂਕਿ ਜੋ ਤਰਬੂਜ ਉਗਾਏ ਜਾਂਦੇ ਹਨ ਉਹ ਅਕਸਰ ਜ਼ਮੀਨ ‘ਤੇ ਪਏ ਰਹਿੰਦੇ ਹਨ ਅਤੇ ਜਿਸ ਕਰਕੇ ਉਨ੍ਹਾਂ ਦੇ ਹੇਠਲੇ ਹਿੱਸੇ ‘ਤੇ ਪੀਲੇ ਰੰਗ ਦਾ ਧੱਬਾ ਨਜ਼ਰ ਆਉਂਦੇ ਹਨ।



ਤਰਬੂਜ ਦਾ ਛੋਟਾ ਜਿਹਾ ਟੁਕੜਾ ਪਾਣੀ ‘ਚ ਪਾ ਕੇ ਪਰਖੋ। ਜੇਕਰ ਪਾਣੀ ਤੁਰੰਤ ਲਾਲ ਹੋ ਜਾਵੇ ਤਾਂ ਸਮਝੋ ਕਿ ਇਸ ਤਰਬੂਜ ਨੂੰ ਟੀਕਾ ਲਗਾ ਕੇ ਲਾਲ ਕੀਤਾ ਗਿਆ ਹੈ।



ਇਸ ਤੋਂ ਇਲਾਵਾ FSSAI ਦੇ ਮੁਤਾਬਕ ਤਰਬੂਜ ਨੂੰ ਕੱਟਣ ਤੋਂ ਬਾਅਦ ਉਸ ‘ਤੇ ਕਾਟਨ ਲਗਾਓ।



ਜੇਕਰ ਰੂੰ ਦਾ ਰੰਗ ਲਾਲ ਹੋ ਜਾਵੇ ਤਾਂ ਸਮਝੋ ਕਿ ਇਸ ਤਰਬੂਜ ਨੂੰ ਕੈਮੀਕਲ ਵਾਲਾ ਟੀਕਾ ਲਗਾ ਕੇ ਪਕਾਇਆ ਗਿਆ ਹੈ