ਬਲੱਡ ਕੈਂਸਰ ਖੂਨ ਦੀ ਇਕ ਗੰਭੀਰ ਬਿਮਾਰੀ ਹੈ ਜੋ ਸਰੀਰ ਦੇ ਖੂਨ ਦੇ ਸੈੱਲਾਂ, ਬੋਨ ਮੈਰੋ ਅਤੇ ਲਿੰਫ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਇਹ ਬਿਮਾਰੀ ਹੌਲੀ-ਹੌਲੀ ਪੈਰ ਪਸਾਰਦੀ ਹੈ ਤੇ ਕਈ ਵਾਰ ਇਸਦੀ ਪਛਾਣ ਦੇਰ ਨਾਲ ਹੁੰਦੀ ਹੈ। ਭਾਰਤ ਵਿੱਚ ਇਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸ਼ੁਰੂਆਤੀ ਲੱਛਣਾਂ ਨੂੰ ਸਮਝ ਕੇ ਵਕਤ ਸਿਰ ਇਲਾਜ ਕਰਵਾਇਆ ਜਾਵੇ।

ਬਲੱਡ ਕੈਂਸਰ ਕਾਰਨ ਸਰੀਰ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ।

ਬਲੱਡ ਕੈਂਸਰ ਕਾਰਨ ਸਰੀਰ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ।

ਇਸ ਵਜ੍ਹਾ ਨਾਲ ਵਾਰ-ਵਾਰ ਬੁਖਾਰ ਆਉਂਦਾ ਹੈ ਜਾਂ ਇਨਫੈਕਸ਼ਨ ਹੋ ਜਾਂਦਾ ਹੈ। ਛੋਟੀ ਜਿਹੀ ਸੱਟ ਵੀ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦੀ ਕਿਉਂਕਿ ਰੋਗਾਂ ਨਾਲ ਲੜਨ ਵਾਲੀ ਤਾਕਤ ਘੱਟ ਹੋ ਜਾਂਦੀ ਹੈ।

ਜਦੋਂ ਸਰੀਰ ਵਿੱਚ ਲਾਲ ਖੂਨ ਦੇ ਸੈੱਲ ਘੱਟ ਹੋ ਜਾਂਦੇ ਹਨ ਤਾਂ ਸਰੀਰ ਨੂੰ ਆਕਸੀਜਨ ਠੀਕ ਤਰੀਕੇ ਨਾਲ ਨਹੀਂ ਮਿਲਦੀ। ਇਸ ਕਰਕੇ ਵਿਅਕਤੀ ਬਿਨਾਂ ਜ਼ਿਆਦਾ ਮਿਹਨਤ ਕੀਤੇ ਵੀ ਥਕਾਵਟ ਮਹਿਸੂਸ ਕਰਦਾ ਹੈ ਅਤੇ ਕੰਮ ਕਰਨ ਦੀ ਤਾਕਤ ਘਟ ਜਾਂਦੀ ਹੈ।

ਬਲੱਡ ਕੈਂਸਰ ਵਿੱਚ ਸਰੀਰ ਵਿੱਚ ਪਲੇਟਲੈਟਸ ਦੀ ਗਿਣਤੀ ਘੱਟ ਹੋ ਜਾਂਦੀ ਹੈ, ਜਿਸ ਕਰਕੇ ਖੂਨ ਜੰਮਣ ਦੀ ਪ੍ਰਕਿਰਿਆ ਠੀਕ ਨਹੀਂ ਹੁੰਦੀ।

ਇਸ ਕਾਰਨ ਕਈ ਵਾਰੀ ਨੱਕ ਜਾਂ ਮਸੂੜਿਆਂ ਤੋਂ ਆਪਣੇ ਆਪ ਹੀ ਖੂਨ ਵਗਣ ਲੱਗਦਾ ਹੈ, ਭਾਵੇਂ ਕੋਈ ਸੱਟ ਵੀ ਨਾ ਲੱਗੀ ਹੋਵੇ।

ਜੇ ਸਰੀਰ 'ਤੇ ਬਿਨਾਂ ਕਿਸੇ ਸੱਟ ਦੇ ਨੀਲੇ ਜਾਂ ਲਾਲ ਨਿਸ਼ਾਨ ਪੈਣ ਲੱਗ ਪੈਣ ਤਾਂ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।



ਇਹ ਚਿੰਨ੍ਹ ਚਿੱਟੇ ਖੂਨ ਦੇ ਸੈੱਲਾਂ ਜਾਂ ਪਲੇਟਲੈਟਸ ਦੀ ਗਿਣਤੀ ਘੱਟ ਹੋਣ ਕਾਰਨ ਆ ਸਕਦੇ ਹਨ, ਜੋ ਕਿ ਬਲੱਡ ਕੈਂਸਰ ਵਰਗੀ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦੇ ਹਨ।

ਜੇਕਰ ਕਿਸੇ ਵਿਅਕਤੀ ਦਾ ਭਾਰ ਅਚਾਨਕ ਤੇਜ਼ੀ ਨਾਲ ਘਟਣ ਲੱਗ ਪਵੇ ਅਤੇ ਭੁੱਖ ਨਾ ਲੱਗੇ ਤਾਂ ਇਹ ਸਰੀਰ ਅੰਦਰ ਚੱਲ ਰਹੀ ਕਿਸੇ ਗੰਭੀਰ ਬਿਮਾਰੀ ਦਾ ਇਸ਼ਾਰਾ ਹੋ ਸਕਦਾ ਹੈ।

ਇਸਦੇ ਨਾਲ-ਨਾਲ ਜੇ ਹੱਡੀਆਂ ਜਾਂ ਜੋੜਾਂ ਵਿੱਚ ਲਗਾਤਾਰ ਦਰਦ ਰਹੇ, ਤਾਂ ਇਹ ਵੀ ਸੰਭਾਵਤ ਬਲੱਡ ਕੈਂਸਰ ਦੇ ਲੱਛਣ ਹੋ ਸਕਦੇ ਹਨ, ਕਿਉਂਕਿ ਇਹ ਬਿਮਾਰੀ ਬੋਨ ਮੈਰੋ ਨੂੰ ਪ੍ਰਭਾਵਿਤ ਕਰਦੀ ਹੈ।