ਜੇ ਤੁਸੀਂ ਦਿਨ ਵਿੱਚ 8-10 ਕੱਪ ਚਾਹ ਪੀਂਦੇ ਹੋ, ਤਾਂ ਸਾਵਧਾਨ ਹੋ ਜਾਓ। ਇੰਨੀ ਵੱਧ ਚਾਹ ਪੀਣ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।

ਦੁੱਧ ਅਤੇ ਚੀਨੀ ਵਾਲੀ ਚਾਹ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਦੁੱਧ ਅਤੇ ਚੀਨੀ ਵਾਲੀ ਚਾਹ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਡਾਕਟਰਾਂ ਅਨੁਸਾਰ ਜ਼ਿਆਦਾ ਕੈਫੀਨ ਕਾਰਨ ਪੇਟ ਦੀ ਸਮੱਸਿਆ, ਬੇਚੈਨੀ ਤੇ ਨਿੰਦ ਨਾਹ ਆਉਣ ਵਰਗੀਆਂ ਤਕਲੀਫ਼ਾਂ ਹੋ ਸਕਦੀਆਂ ਹਨ। ਖਾਸ ਕਰਕੇ ਗਰਭਵਤੀ ਔਰਤਾਂ ਨੂੰ ਚਾਹ ਦੀ ਮਾਤਰਾ ਘੱਟ ਰੱਖਣੀ ਚਾਹੀਦੀ ਹੈ।

ਕਈ ਵਾਰ ਬਹੁਤ ਜ਼ਿਆਦਾ ਕੈਫੀਨ ਦਿਲ ਦੀ ਧੜਕਣ ਵਿੱਚ ਗੜਬੜੀ ਦਾ ਕਾਰਨ ਬਣ ਸਕਦੀ ਹੈ।

ਬਹੁਤ ਜ਼ਿਆਦਾ ਚਾਹ ਪੀਣ ਨਾਲ ਲੋਕਾਂ ਦਾ ਤਣਾਅ ਤੇ ਚਿੰਤਾ ਵੀ ਵਧ ਸਕਦੀ ਹੈ ਤੇ ਮਾਨਸਿਕ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ਵਿੱਚ ਟੈਨਿਕ ਐਸਿਡ ਤੇ ਕੈਫੀਨ ਹੁੰਦਾ ਹੈ ਜੋ ਪੇਟ ਵਿੱਚ ਤੇਜ਼ਾਬ ਵਧਾ ਸਕਦਾ ਹੈ।

ਬਹੁਤ ਜ਼ਿਆਦਾ ਚਾਹ ਪੀਣ ਨਾਲ ਐਸਿਡਿਟੀ, ਗੈਸਟ੍ਰਿਕ ਜਲਣ ਤੇ ਬਦਹਜ਼ਮੀ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਜੇਕਰ ਤੁਸੀਂ ਖਾਲੀ ਪੇਟ ਚਾਹ ਪੀਂਦੇ ਹੋ, ਤਾਂ ਸਮੱਸਿਆ ਵਧ ਸਕਦੀ ਹੈ ਕਿਉਂਕਿ ਇਹ ਪੇਟ ਵਿੱਚ ਜਲਣ ਤੇ ਸੋਜ ਦਾ ਖ਼ਤਰਾ ਵਧਾ ਸਕਦੀ ਹੈ।

ਬਹੁਤ ਜ਼ਿਆਦਾ ਚਾਹ ਹੱਡੀਆਂ ਲਈ ਵੀ ਨੁਕਸਾਨਦੇਹ ਹੋ ਸਕਦੀ ਹੈ। ਚਾਹ ਵਿੱਚ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਜੇਕਰ ਸਰੀਰ ਵਿੱਚ ਫਲੋਰਾਈਡ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਇਹ ਹੱਡੀਆਂ ਦੀ ਕਮਜ਼ੋਰੀ ਦਾ ਖ਼ਤਰਾ ਵਧਾ ਸਕਦੀ ਹੈ।