ਸਰਦੀਆਂ ਆ ਚੁੱਕੀਆਂ ਹਨ ਤੇ ਬਜ਼ਾਰਾਂ ਵਿੱਚ ਮੂਲੀਆਂ ਮਿਲਣ ਲੱਗੀਆਂ ਹਨ। ਮੂਲੀ ਵਿੱਚ ਫੋਲਿਕ ਐਸਿਡ, ਵਿਟਾਮਿਨ C, ਕੈਲਸ਼ੀਅਮ ਤੇ ਆਇਰਨ ਹੁੰਦੇ ਹਨ ਅਤੇ ਇਹ ਸਰੀਰ ਲਈ ਫਾਇਦੇਮੰਦ ਹੈ।

ਪਰ ਕੁਝ ਖਾਣਿਆਂ ਨਾਲ ਮਿਲਾ ਕੇ ਮੂਲੀ ਖਾਣਾ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ। ਆਓ ਜਾਣੀਏ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ।

ਅਕਸਰ ਲੋਕ ਸਲਾਦ ਵਿੱਚ ਖੀਰਾ ਅਤੇ ਮੂਲੀ ਇਕੱਠੇ ਖਾਂਦੇ ਹਨ, ਪਰ ਇਹ ਸਰੀਰ ਲਈ ਠੀਕ ਨਹੀਂ। ਦੋਵੇਂ ਦੀ ਤਾਸੀਰ ਵੱਖਰੀ ਹੁੰਦੀ ਹੈ, ਜੋ ਪਚਣ-ਤੰਤਰ 'ਤੇ ਬੁਰਾ ਅਸਰ ਪਾ ਸਕਦੀ ਹੈ। ਇਸ ਲਈ ਸਲਾਦ ਵਿੱਚ ਸਿਰਫ਼ ਖੀਰਾ ਜਾਂ ਮੂਲੀ ਵਰਤੋਂ।

ਮੂਲੀ ਖਾਣ ਤੋਂ ਬਾਅਦ ਦੁੱਧ ਪੀਣਾ ਮਨ੍ਹਾ ਹੈ। ਇਸ ਨਾਲ ਚਮੜੀ 'ਤੇ ਰੈਸ਼, ਸਕਿਨ ਪ੍ਰਾਬਲਮਾਂ ਅਤੇ ਐਲਰਜੀ ਹੋ ਸਕਦੀ ਹੈ। ਮੂਲੀ ਦੇ ਪਰਾਂਠੇ ਜਾਂ ਸਬਜ਼ੀ ਨਾਲ ਵੀ ਦੁੱਧ ਨਾ ਪੀਓ।

ਚਾਹ ਪੀਣ ਤੋਂ ਬਾਅਦ ਮੂਲੀ ਖਾਣਾ ਸਹੀ ਨਹੀਂ। ਚਾਹ ਗਰਮ ਤੇ ਮੂਲੀ ਠੰਡੀ ਹੁੰਦੀ ਹੈ, ਜੋ ਕਬਜ਼ ਅਤੇ ਐਸੀਡਿਟੀ ਦਾ ਕਾਰਨ ਬਣ ਸਕਦੀ ਹੈ। ਇਸ ਲਈ ਤੁਰੰਤ ਬਾਅਦ ਮੂਲੀ ਨਾ ਖਾਓ।

ਸੰਤਰਾ ਖਾਣ ਤੋਂ ਬਾਅਦ ਮੂਲੀ ਨਾ ਖਾਓ। ਦੋਵਾਂ ਨੂੰ ਇਕੱਠੇ ਜਾਂ ਕੁੱਝ ਸਮੇਂ ਦੇ ਵਕਫ਼ੇ 'ਚ ਖਾਣ ਨਾਲ ਪੇਟ ਦਰਦ, ਗੈਸ ਅਤੇ ਹਜ਼ਮੇ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸੰਤਰਾ ਖਾਣ ਤੋਂ ਘੱਟੋ-ਘੱਟ 10 ਘੰਟੇ ਬਾਅਦ ਹੀ ਮੂਲੀ ਖਾਓ।

ਮੂਲੀ ਖਾਣ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ।

ਇਸ ਨਾਲ ਖੰਘ, ਗਲੇ ਦੀ ਖਰਾਸ਼ ਅਤੇ ਪਚਣ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਸਰੀਰ ਦੇ ਹਾਜ਼ਮੇ ਅਤੇ ਸਾਹ ਪ੍ਰਣਾਲੀ ਦੋਵੇਂ 'ਤੇ ਅਸਰ ਪਾਉਂਦਾ ਹੈ।

Published by: ABP Sanjha