ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਲੋਕਾਂ ਕੋਲ ਸਮਾਂ ਨਹੀਂ ਹੈ। ਉਨ੍ਹਾਂ ਨੂੰ ਸਮੇਂ ਸਿਰ ਦਫ਼ਤਰ ਪਹੁੰਚਣਾ ਹੁੰਦਾ ਹੈ। ਇਸ ਕਾਰਨ ਉਹ ਦਫ਼ਤਰ ਪਹੁੰਚ ਕੇ ਮਸ਼ੀਨ ਵਿੱਚੋਂ ਚਾਹ ਜਾਂ ਕੌਫੀ ਪੀਂਦੇ ਹਨ।

ਇਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਆਫਿਸ ਕੌਫੀ ਮਸ਼ੀਨ ਤੋਂ ਬਣੀ ਕੌਫੀ ਤੁਹਾਡੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੀ ਹੈ।



ਅਧਿਐਨ ਨਿਊਟ੍ਰੀਸ਼ਨ, ਮੈਟਾਬੋਲਿਜ਼ਮ ਐਂਡ ਕਾਰਡੀਓਵੈਸਕੁਲਰ ਡਿਜ਼ੀਜ਼ਜ਼ ਨਾਮਕ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ।

ਖੋਜ 'ਚ ਪਾਇਆ ਗਿਆ ਹੈ ਕਿ ਜਦੋਂ ਕੌਫੀ ਨੂੰ ਚੰਗੀ ਤਰ੍ਹਾਂ ਫਿਲਟਰ ਨਹੀਂ ਕੀਤਾ ਜਾਂਦਾ ਹੈ ਤਾਂ ਇਹ ਮਿਸ਼ਰਣ ਵਧੇਰੇ ਪ੍ਰਭਾਵਸ਼ਾਲੀ ਬਣ ਜਾਂਦੇ ਹਨ।



ਇਹੀ ਕਾਰਨ ਹੈ ਕਿ ਦਫਤਰ 'ਚ ਮਸ਼ੀਨ ਨਾਲ ਬਣੀ ਕੌਫੀ ਪੀਣਾ ਤੁਹਾਡੇ ਦਿਲ ਦੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖਤਰਾ ਵੀ ਵਧ ਸਕਦਾ ਹੈ।

ਇਸ ਅਧਿਐਨ 'ਚ ਦੱਸਿਆ ਗਿਆ ਹੈ ਕਿ ਮਸ਼ੀਨ ਨਾਲ ਬਣੀ ਕੌਫੀ ਪੀਣ ਨਾਲ ਸਰੀਰ 'ਚ ਐੱਲ.ਡੀ.ਐੱਲ ਯਾਨੀ 'ਬੈੱਡ ਕੋਲੈਸਟ੍ਰੋਲ' ਵਧ ਸਕਦਾ ਹੈ।



ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਹਫਤੇ 'ਚ ਮਸ਼ੀਨ 'ਚ ਪਕਾਈ ਗਈ ਕੌਫੀ ਦੇ ਸਿਰਫ ਤਿੰਨ ਕੱਪਾਂ ਦੀ ਬਜਾਏ ਪੇਪਰ ਫਿਲਟਰ ਕੌਫੀ ਪੀਣਾ ਸ਼ੁਰੂ ਕਰ ਦੇਣ ਤਾਂ ਇਹ LDL ਕੋਲੈਸਟ੍ਰੋਲ ਦੇ ਪੱਧਰ ਨੂੰ ਕਾਫੀ ਘੱਟ ਕਰ ਸਕਦਾ ਹੈ।

ਇਸ ਅਧਿਐਨ ਜ਼ਰੀਏ ਖੋਜਕਰਤਾਵਾਂ ਨੇ ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਜੋ ਸਾਰਾ ਦਿਨ ਕੌਫੀ ਪੀ ਕੇ ਦਫਤਰ ਵਿਚ ਕੰਮ ਕਰਦੇ ਹਨ।



ਜੇਕਰ ਤੁਸੀਂ ਆਪਣੇ ਦਿਲ ਦੀ ਸਿਹਤ ਨੂੰ ਲੈ ਕੇ ਚਿੰਤਤ ਹੋ, ਤਾਂ ਦਫਤਰ ਵਿੱਚ ਮਸ਼ੀਨ ਨਾਲ ਬਣੀ ਕੌਫੀ ਦੀ ਖਪਤ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰੋ।



ਇਸ ਦੀ ਬਜਾਏ, ਘਰ ਤੋਂ ਪੇਪਰ ਫਿਲਟਰ ਕੌਫੀ ਲਿਆਓ ਜਾਂ ਕੋਈ ਸਿਹਤਮੰਦ ਆਪਸ਼ਨ ਚੁਣੋ।