ਹਰੀ ਮੂੰਗ ਦਾਲ ਜਾਂ ਸਾਬਤ ਮੂੰਗ ਦਾਲ ਦੀ ਗੱਲ ਕਰੀਏ ਤਾਂ ਕਈ ਲੋਕ ਇਸਨੂੰ ਸਧਾਰਨ ਤਰੀਕੇ ਨਾਲ ਦਾਲ ਬਣਾ ਕੇ ਖਾਂਦੇ ਹਨ ਜਦਕਿ ਕੁਝ ਲੋਕ ਇਸਨੂੰ ਸਪ੍ਰਾਊਟਸ ਦੇ ਤੌਰ 'ਤੇ ਖਾਣਾ ਪਸੰਦ ਕਰਦੇ ਹਨ।

ਮੂੰਗ ਦੀ ਦਾਲ ਪੇਟ ਲਈ ਕਾਫੀ ਚੰਗੀ ਮੰਨੀ ਜਾਂਦੀ ਹੈ।



ਇਸ ਤੋਂ ਇਲਾਵਾ, ਹਰੀ ਮੂੰਗ ਨੂੰ ਕਲਾਸਿਕ ਦਾਲ, ਸਵਾਦਿਸ਼ਟ ਸਨੈਕਸ, ਪੌਸ਼ਟਿਕ ਸਲਾਦ ਤੋਂ ਇਲਾਵਾ ਹੋਰ ਵੀ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ।

ਹਰੀ ਮੂੰਗ 'ਚ ਫਲੈਵੋਨੋਇਡਸ ਤੇ ਫੇਨੋਲਿਕ ਕੰਪਾਊਂਡ ਵਰਗੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ।

ਇਹ ਸਾਡੇ ਸਰੀਰ ਨੂੰ ਫ੍ਰੀ ਰੈਡਿਕਲਸ ਨਾਲ ਲੜਨ 'ਚ ਮਦਦ ਕਰਦੇ ਹਨ।

ਇਸ ਤੋਂ ਇਲਾਵਾ, ਇਹ ਐਂਟੀਓਕਸੀਡੈਂਟ ਸੈੱਲਸ ਨੂੰ ਆਕਸੀਡੇਟਿਵ ਤਣਾਅ ਤੋਂ ਬਚਾਉਂਦੇ ਹਨ।

ਲੋਕ ਜਿੰਮ ਕਰਦੇ ਹਨ ਜਾਂ ਡਾਈਟਿੰਗ ਕਰ ਰਹੇ ਹੁੰਦੇ ਹਨ, ਉਹ ਮੂੰਗ ਦਾਲ ਜ਼ਰੂਰ ਖਾਂਦੇ ਹਨ। ਇਸ ਨਾਲ ਉਨ੍ਹਾਂ ਨੂੰ ਊਰਜਾ ਮਿਲਦੀ ਹੈ, ਨਾਲ ਹੀ ਇਹ ਪ੍ਰੋਟੀਨ ਤੇ ਫਾਈਬਰ ਦੇ ਚੰਗੇ ਸਰੋਤ ਮੰਨੇ ਜਾਂਦੇ ਹਨ।

ਇਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ। ਤੁਸੀਂ ਓਵਰਈਟਿੰਗ ਤੋਂ ਵੀ ਬਚੇ ਰਹਿੰਦੇ ਹੋ।

ਹਰੀ ਮੂੰਗ ਦਾਲ 'ਚ ਕੈਲਸ਼ੀਅਮ, ਮੈਗਨੀਸ਼ੀਅਮ ਤੇ ਫਾਸਫੋਰਸ ਦੀ ਚੰਗੀ ਮਾਤਰਾ ਹੁੰਦੀ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਕਾਰਗਰ ਹੈ



ਇਸ ਦਾਲ ਨੂੰ ਡਾਈਟ 'ਚ ਸ਼ਾਮਲ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਸਕਿਨ ਅਤੇ ਵਾਲਾਂ ਨੂੰ ਜ਼ਰੂਰੀ ਪੋਸ਼ਣ ਮਿਲਦਾ ਹੈ।

ਤੁਸੀਂ ਇਸਨੂੰ ਰੋਜ਼ਾਨਾ ਸਪਰਾਊਟਸ ਦੇ ਤੌਰ 'ਤੇ ਵੀ ਖਾ ਸਕਦੇ ਹੋ। ਮੂੰਗਦਾਲ ਨੂੰ ਉਬਾਲ ਕੇ ਵੀ ਖਾਧਾ ਜਾ ਸਕਦਾ ਹੈ।



ਇਸਨੂੰ ਨਾਰਮਲ ਦਾਲ ਦੀ ਤਰ੍ਹਾਂ ਬਣਾ ਕੇ ਵੀ ਖਾਇਆ ਜਾ ਸਕਦਾ ਹੈ।

ਇਸਨੂੰ ਨਾਰਮਲ ਦਾਲ ਦੀ ਤਰ੍ਹਾਂ ਬਣਾ ਕੇ ਵੀ ਖਾਇਆ ਜਾ ਸਕਦਾ ਹੈ।

ਮੂੰਗ ਦਾਲ ਦੀ ਚਾਟ ਵੀ ਤੁਸੀਂ ਟ੍ਰਾਈ ਕਰ ਸਕਦੇ ਹੋ। ਇਸਨੂੰ ਸਲਾਦ ਦੇ ਰੂਪ 'ਚ ਵੀ ਖਾਧਾ ਜਾ ਸਕਦਾ ਹੈ।