ਗਰਮੀਆਂ 'ਚ ਲੋਕ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਦੇ ਲਈ ਠੰਡੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ।



ਜਿਸ ਕਰਕੇ ਕਈ ਲੋਕ ਗਰਮੀਆਂ ਵਿਚ ਲੱਸੀ ਪੀਣਾ ਪਸੰਦ ਕਰਦੇ ਹਨ। ਇਹ ਨਾ ਸਿਰਫ ਸਰੀਰ ਨੂੰ ਠੰਢਕ ਪ੍ਰਦਾਨ ਕਰਦੀ ਹੈ ਸਗੋਂ ਸਿਹਤ ਨੂੰ ਕਈ ਫਾਇਦੇ ਵੀ ਦਿੰਦੀ ਹੈ।



ਲੱਸੀ ਸੁਆਦੀ ਹੋਣ ਦੇ ਨਾਲ ਕਾਰਬੋਹਾਈਡ੍ਰੇਟ, ਸੋਡੀਅਮ, ਪ੍ਰੋਟੀਨ, ਕੈਲਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ। ਜਿਸ ਨਾਲ ਸਰੀਰ ਕਈ ਫਾਇਦੇ ਮਿਲਦੇ ਹਨ।



ਆਓ ਜਾਣਦੇ ਹਾਂ ਇਸ ਦੇਸੀ ਡ੍ਰਿੰਕ ਨੂੰ ਪੀਣ ਨਾਲ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ।



ਲੱਸੀ ਪੀਣ ਨਾਲ ਹੱਡੀਆਂ ਮਜ਼ਬੂਤ ​ਹੁੰਦੀਆਂ ਹਨ। ਮਾਸਪੇਸ਼ੀਆਂ ਦਾ ਦਰਦ ਵੀ ਇਸ ਦੇ ਸੇਵਨ ਨਾਲ ਆਸਾਨੀ ਨਾਲ ਦੂਰ ਹੋ ਜਾਂਦਾ ਹੈ।



ਲੱਸੀ 'ਚ ਮੌਜੂਦ ਕੈਲਸ਼ੀਅਮ ਦੀ ਭਰਪੂਰ ਮਾਤਰਾ ਥਕਾਵਟ ਦੂਰ ਕਰਨ ਵਿਚ ਬਹੁਤ ਮਦਦਗਾਰ ਹੁੰਦੀ ਹੈ। ਜੇ ਤੁਸੀਂ ਰੋਜ਼ਾਨਾ ਇਸ ਨੂੰ ਪੀਂਦੇ ਹੋ ਤਾਂ ਤੁਹਾਡੇ ਦੰਦ ਵੀ ਮਜ਼ਬੂਤ​ ਹੁੰਦੇ ਹਨ।



ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਲੱਸੀ ਤੁਹਾਡੇ ਲਈ ਬਹੁਤ ਲਾਭਕਾਰੀ ਸਾਬਿਤ ਹੋ ਸਕਦੀ ਹੈ। ਲੱਸੀ ਪੀਣ ਨਾਲ ਭਾਰ ਘਟਾਉਣ 'ਚ ਬਹੁਤ ਮਦਦ ਮਿਲਦੀ ਹੈ।



ਇਹ ਚਰਬੀ ਨੂੰ ਘੱਟ ਕਰਨ ਵਿਚ ਵੀ ਬਹੁਤ ਕਾਰਗਰ ਹੈ। ਇਸ ਲਈ ਬਿਨਾਂ ਚੀਨੀ ਵਾਲੀ ਲੱਸੀ ਪੀਓ।



ਪੌਸ਼ਟਿਕ ਤੱਤਾਂ ਨਾਲ ਭਰਪੂਰ ਲੱਸੀ 'ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਪੇਟ ਦੀਆਂ ਕਈ ਸਮੱਸਿਆਵਾਂ ਜਿਵੇਂ ਕਬਜ਼, ਗੈਸ ਅਤੇ ਐਸੀਡਿਟੀ ਤੋਂ ਰਾਹਤ ਦਿਵਾਉਂਦੀ ਹੈ।



ਇਹੀ ਕਾਰਨ ਹੈ ਕਿ ਗਰਮੀਆਂ 'ਚ ਇਸ ਨੂੰ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ । ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਤੁਸੀਂ ਖੁਦ ਨੂੰ ਹੀਟ ਸਟ੍ਰੋਕ ਅਤੇ ਲੂ ਤੋਂ ਬਚਾਅ ਸਕਦੇ ਹੋ।