Garlic Banifits for Men: ਜ਼ਿਆਦਾਤਰ ਔਰਤਾਂ ਦਾਲ ਅਤੇ ਸਬਜ਼ੀ ਨੂੰ ਸਵਾਦਿਸ਼ਟ ਬਣਾਉਣ ਲਈ ਉਸ ਵਿੱਚ ਲੱਸਣ ਦਾ ਇਸਤੇਮਾਲ ਕਰਦੀਆਂ ਹਨ। ਇਸਦੇ ਇੱਕ ਨਹੀਂ ਸਗੋਂ ਅਨੇਕਾਂ ਲਾਭ ਹਨ। ਦੱਸ ਦੇਈਏ ਕਿ ਇਸ ਨੂੰ ਖਾਣ ਨਾਲ ਸਿਹਤ ਨੂੰ ਅਨੇਕਾਂ ਫਾਇਦੇ ਹੁੰਦੇ ਹਨ ਕਿਉਂਕਿ ਲੱਸਣ 'ਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਚੰਗੀ ਸਿਹਤ ਬਣਾਈ ਰੱਖਣ 'ਚ ਮਦਦ ਕਰਦੇ ਹਨ। ਆਮ ਤੌਰ 'ਤੇ ਹਰ ਘਰ ਦੀ ਰਸੋਈ 'ਚ ਵਰਤਿਆ ਜਾਣ ਵਾਲਾ ਲਸਣ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਫਾਸਫੋਰਸ, ਜ਼ਿੰਕ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਲਸਣ ਵਿੱਚ ਵਿਟਾਮਿਨ ਸੀ, ਕੇ, ਫੋਲੇਟ, ਨਿਆਸੀਨ ਅਤੇ ਥਿਆਮਿਨ ਵੀ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ। 1. ਲੱਸਣ ਦਾ ਸੇਵਨ ਕਰਨ ਨਾਲ ਮਰਦਾਂ 'ਚ ਸੈਕਸ ਦੀ ਇੱਛਾ ਵਧਦੀ ਹੈ। ਇਹ ਮਰਦਾਂ ਵਿੱਚ ਬਾਂਝਪਨ ਦੇ ਜੋਖਮ ਨੂੰ ਵੀ ਘਟਾਉਂਦਾ ਹੈ। 2. ਇੱਕ ਅਧਿਐਨ ਮੁਤਾਬਕ ਲੱਸਣ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਅਜਿਹੇ 'ਚ ਇਸ ਦਾ ਸੇਵਨ ਕਰਨ ਨਾਲ ਪੁਰਸ਼ਾਂ 'ਚ ਸ਼ੁਕਰਾਣੂਆਂ ਦੀ ਗਿਣਤੀ ਵਧਦੀ ਹੈ। 3. ਸਿਹਤ ਮਾਹਿਰਾਂ ਮੁਤਾਬਕ ਲੱਸਣ ਖਾਣ ਨਾਲ ਖੂਨ ਦਾ ਪ੍ਰਵਾਹ ਵਧਦਾ ਹੈ ਅਤੇ ਖੂਨ 'ਚ ਗਰਮਾਹਟ ਮਿਲਦੀ ਹੈ। ਜੋ ਮਰਦਾਂ ਵਿੱਚ ਸੈਕਸ ਹਾਰਮੋਨ ਟੈਸਟੋਸਟੀਰੋਨ ਨੂੰ ਵਧਾਉਂਦਾ ਹੈ। 4. ਕਈ ਮਰਦਾਂ 'ਚ ਇਰੈਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਵੀ ਦੇਖਣ ਨੂੰ ਮਿਲਦੀ ਹੈ। ਜੇਕਰ ਕਿਸੇ ਆਦਮੀ ਨੂੰ ਇਹ ਸਮੱਸਿਆ ਹੈ ਤਾਂ ਉਸ ਨੂੰ ਰੋਜ਼ਾਨਾ ਲਸਣ ਦਾ ਸੇਵਨ ਕਰਨਾ ਚਾਹੀਦਾ ਹੈ। ਪੁਰਸ਼ਾਂ ਨੂੰ ਲੱਸਣ ਦਾ ਫਾਇਦਾ ਲੈਣ ਲਈ ਇਸ ਨੂੰ ਕੱਚਾ ਅਤੇ ਸਵੇਰੇ ਖਾਲੀ ਪੇਟ ਖਾਣਾ ਚਾਹੀਦਾ ਹੈ। ਦਰਅਸਲ, ਖਾਲੀ ਪੇਟ ਕੱਚਾ ਲੱਸਣ ਖਾਣਾ ਇੱਕ ਸ਼ਕਤੀਸ਼ਾਲੀ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ। ਆਪਣੀ ਤਾਕਤ ਵਧਾਉਣ ਲਈ ਪੁਰਸ਼ਾਂ ਨੂੰ ਸਵੇਰੇ ਖਾਲੀ ਪੇਟ ਕੱਚੇ ਲਸਣ ਦੀਆਂ ਦੋ ਤੋਂ ਤਿੰਨ ਕਲੀਆਂ ਖਾਣੀਆਂ ਚਾਹੀਦੀਆਂ ਹਨ।