ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਸਭ ਤੋਂ ਪਹਿਲਾਂ ਉੱਠ ਕੇ ਚਾਹ ਪੀਂਦੇ ਹਨ। ਪਰ ਤੁਹਾਡੀ ਇਹ ਆਦਤ ਤੁਹਾਨੂੰ ਬਿਮਾਰ ਕਰ ਸਕਦੀ ਹੈ।



ਹੋ ਸਕੇ ਤਾਂ ਪਹਿਲਾਂ ਉੱਠ ਕੇ ਕੋਸਾ ਪਾਣੀ ਜਾਂ ਸਾਦਾ ਪਾਣੀ ਜ਼ਰੂਰ ਪੀਓ, ਇਹ ਸਿਹਤ ਲਈ ਇੱਕ ਚੰਗੀ ਆਦਤ ਹੈ।

ਰਾਤ ਭਰ ਸੌਣ ਦੌਰਾਨ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ। ਸਵੇਰੇ ਉੱਠਦੇ ਹੀ ਚਾਹ ਪੀਣ ਤੋਂ ਪਹਿਲਾਂ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਹੁੰਦਾ ਹੈ।



ਚਾਹ ਵਿਚ ਡਾਯੂਰੇਟਿਕ ਗੁਣ ਹੁੰਦੇ ਹਨ ਜੋ ਸਰੀਰ 'ਚੋਂ ਪਾਣੀ ਨੂੰ ਬਾਹਰ ਕੱਢ ਸਕਦੇ ਹਨ। ਇਸਲਈ, ਪਹਿਲਾਂ ਪਾਣੀ ਪੀ ਕੇ ਸਰੀਰ ਵਿਚ ਪਾਣੀ ਦੀ ਘਾਟ ਨੂੰ ਪੂਰਾ ਕਰਨਾ ਜ਼ਰੂਰੀ ਹੈ।

ਚਾਹ ਪੀਣ ਤੋਂ ਪਹਿਲਾਂ ਪਾਣੀ ਪੀਣ ਨਾਲ ਜੀਭ ਤੇ ਮੂੰਹ ਦੇ ਟੇਸਟ ਬਡਸ ਸਾਫ਼ ਹੋ ਜਾਂਦੇ ਹਨ। ਇਸ ਨਾਲ ਚਾਹ ਦਾ ਅਸਲੀ ਆਨੰਦ ਮਹਿਸੂਸ ਹੁੰਦਾ ਹੈ।

ਖਾਲੀ ਪੇਟ ਚਾਹ ਪੀਣ ਨਾਲ ਐਸੀਡਿਟੀ ਜਾਂ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ।



ਚਾਹ ਪੀਣ ਤੋਂ ਪਹਿਲਾਂ ਪਾਣੀ ਪੀਣ ਨਾਲ ਪੇਟ ਦੀ ਅੰਦਰੂਨੀ ਪਰਤ ਨੂੰ ਸੁਰੱਖਿਆ ਮਿਲਦੀ ਹੈ ਤੇ ਪਾਚਣ ਤੰਤਰ ਸਹੀ ਰਹਿੰਦਾ ਹੈ।

ਸਵੇਰੇ ਉੱਠਦੇ ਹੀ ਮੂੰਹ ਵਿਚ ਬੈਕਟੀਰੀਆ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਚਾਹ ਪੀਣ ਤੋਂ ਪਹਿਲਾਂ ਪਾਣੀ ਪੀਣ ਨਾਲ ਮੂੰਹ ਸਾਫ਼ ਹੁੰਦੀ ਹੈ ਤੇ ਬੈਕਟੀਰੀਆ ਘੱਟ ਹੁੰਦੇ ਹਨ।



ਇਸ ਨਾਲ ਮੂੰਹ ਦੀ ਬਦਬੂ ਤੇ ਦੰਦਾਂ ਦੀਆਂ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ।

ਇਸ ਨਾਲ ਮੂੰਹ ਦੀ ਬਦਬੂ ਤੇ ਦੰਦਾਂ ਦੀਆਂ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ।

ਚਾਹ ਗਰਮ ਹੁੰਦੀ ਹੈ ਤੇ ਸਿੱਧੇ ਚਾਹ ਪੀਣ ਨਾਲ ਸਰੀਰ ਦਾ ਤਾਪਮਾਨ ਅਚਾਨਕ ਵਧ ਸਕਦਾ ਹੈ। ਪਹਿਲਾਂ ਪਾਣੀ ਪੀਣ ਨਾਲ ਸਰੀਰ ਦਾ ਤਾਪਮਾਨ ਸੰਤੁਲਿਤ ਰਹਿੰਦਾ ਹੈ ਤੇ ਚਾਹ ਦੇ ਗਰਮ ਪ੍ਰਭਾਵ ਨੂੰ ਸੰਭਾਲਣਾ ਆਸਾਨ ਹੋ ਜਾਂਦਾ ਹੈ।

ਪਾਣੀ ਸਰੀਰ 'ਚੋਂ ਟੌਕਸਿਕ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ।



ਸਵੇਰੇ ਉੱਠ ਕੇ ਪਾਣੀ ਪੀਣ ਨਾਲ ਸਰੀਰ ਦੇ ਟੌਕਸਿਨਸ ਬਾਹਰ ਨਿਕਲਦੇ ਹਨ।