ਪੇਟ ਦਰਦ ਇੱਕ ਆਮ ਸਮੱਸਿਆ ਹੈ ਇਸ ਲਈ ਹਰ ਵਾਰ ਦਵਾਈ ਲੈਣ ਸਹੀ ਆਦਤ ਨਹੀਂ ਹੈ। ਘਰ ਵਿੱਚ ਕੀਤੇ ਕੁਝ ਆਸਾਨ ਉਪਾਅ ਇਸ ਦਰਦ ਤੋਂ ਛੁਟਕਾਰਾ ਦੇ ਸਕਦੇ ਹਨ।

ਜੇ ਤੁਸੀਂ ਵੀ ਪੇਟ ਦੇ ਦਰਦ ਨਾਲ ਪਰੇਸ਼ਾਨ ਹੋ, ਤਾਂ ਅਸੀਂ ਤੁਹਾਡੇ ਲਈ ਕੁਝ ਕੁਦਰਤੀ ਤੇ ਸਾਧੇ ਘਰੇਲੂ ਨੁਸਖੇ ਲਿਆਏ ਹਾਂ, ਜੋ ਤੁਹਾਨੂੰ ਘਰ ਬੈਠਿਆਂ ਹੀ ਰਾਹਤ ਦੇ ਸਕਦੇ ਹਨ। ਆਓ ਜਾਣੀਏ ਇਹ ਉਪਾਅ।

ਜੇ ਤੁਹਾਨੂੰ ਪੇਟ ਵਿਚ ਐਸਿਡਿਟੀ ਜਾਂ ਜਲਣ ਮਹਿਸੂਸ ਹੋ ਰਹੀ ਹੋਵੇ, ਤਾਂ ਸੋਡਾ ਬਾਇਕਾਰਬੋਨੇਟ ਇੱਕ ਅਸਰਦਾਰ ਘਰੇਲੂ ਇਲਾਜ ਹੈ।



ਇੱਕ ਗਿਲਾਸ ਗੁੰਨਗੁਣੇ ਪਾਣੀ ਵਿੱਚ ਅੱਧਾ ਚਮਚਾ ਸੋਡਾ ਬਾਇਕਾਰਬੋਨੇਟ ਪਾਓ ਅਤੇ ਚੰਗੀ ਤਰ੍ਹਾਂ ਹਿਲਾ ਕੇ ਪੀ ਲਓ। ਇਹ ਪੇਟ ਦੀ ਤੇਜ਼ਾਬੀਅਤ ਨੂੰ ਘੱਟ ਕਰਦਾ ਹੈ ਅਤੇ ਦਰਦ ਵਿੱਚ ਆਰਾਮ ਦਿੰਦਾ ਹੈ।



ਹਲਦੀ ਪੇਟ ਦਰਦ ਲਈ ਵਧੀਆ ਘਰੇਲੂ ਇਲਾਜ ਹੈ। ਇਹ ਪੇਟ ਦੀ ਸੋਜ ਘਟਾਉਂਦੀ ਤੇ ਹਜ਼ਮਾ ਠੀਕ ਕਰਦੀ ਹੈ।

ਇੱਕ ਗਿਲਾਸ ਗਰਮ ਪਾਣੀ ਵਿੱਚ ਇੱਕ ਚਮਚ ਹਲਦੀ ਪਾਓ। ਇਹ ਪੀਣ ਨਾਲ ਦਰਦ ਘਟਦਾ ਹੈ ਤੇ ਸਰੀਰ ਦੇ ਜ਼ਹਿਰ ਵੀ ਨਿਕਲ ਜਾਂਦੇ ਹਨ। ਹਲਦੀ ਕੁਦਰਤੀ ਤੇ ਸੇਫ਼ ਇਲਾਜ ਹੈ।

ਅਜਵਾਇਨ ਪੇਟ ਲਈ ਲਾਭਦਾਇਕ ਘਰੇਲੂ ਨੁਸਖਾ ਹੈ। ਇਹ ਗੈਸ, ਪੇਟ ਦਰਦ ਤੇ ਹਾਜ਼ਮੇ ਦੀ ਸਮੱਸਿਆ ਦੂਰ ਕਰਦੀ ਹੈ।



ਇੱਕ ਗਿਲਾਸ ਪਾਣੀ ਵਿੱਚ ਅਜਵਾਇਨ ਪਾ ਕੇ ਉਬਾਲੋ। ਇਹ ਪਾਣੀ ਛਾਣ ਕੇ ਹੌਲੀ-ਹੌਲੀ ਗਰਮ ਪੀਓ। ਇਹ ਨੁਸਖਾ ਪੇਟ ਨੂੰ ਆਰਾਮ ਦਿੰਦਾ ਹੈ।

ਅਦਰਕ ਅਤੇ ਸ਼ਹਿਦ ਪੇਟ ਦਰਦ ਲਈ ਚੰਗਾ ਇਲਾਜ ਹੈ। ਅਦਰਕ ਸੋਜ ਤੇ ਗੈਸ ਘਟਾਉਂਦਾ ਹੈ।

ਇੱਕ ਛੋਟਾ ਟੁਕੜਾ ਅਦਰਕ ਲੈ ਕੇ ਰਸ ਕੱਢੋ। ਉਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਖਾਓ। ਇਹ ਹਾਜ਼ਮੇ ਨੂੰ ਸੁਧਾਰਦਾ ਹੈ ਤੇ ਦਰਦ ਘਟਾਉਂਦਾ ਹੈ। ਇਹ ਨੁਸਖਾ ਦਿਨ ਵਿੱਚ ਇੱਕ ਜਾਂ ਦੋ ਵਾਰੀ ਵਰਤ ਸਕਦੇ ਹੋ।