ਅੱਜਕੱਲ੍ਹ ਲੋਕ ਖਾਣਾ ਖਾਂਦੇ ਹੋਏ ਵੀ ਮੋਬਾਈਲ ਛੱਡਦੇ ਨਹੀਂ। ਸਮਾਰਟਫੋਨ ਦੇ ਵਧਦੇ ਇਸਤੇਮਾਲ ਨਾਲ ਲੋਕ ਖਾਣੇ ਵੱਲ ਧਿਆਨ ਨਹੀਂ ਦਿੰਦੇ, ਜਿਸ ਕਰਕੇ ਉਹ ਜ਼ਰੂਰਤ ਤੋਂ ਵੱਧ ਖਾ ਲੈਂਦੇ ਹਨ ਜਾਂ ਚੰਗੀ ਤਰ੍ਹਾਂ ਚਬਾ ਕੇ ਨਹੀਂ ਖਾਂਦੇ। ਇਹ ਆਦਤ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ ਅਤੇ ਕਈ ਰੋਗਾਂ ਦਾ ਖ਼ਤਰਾ ਵਧਾ ਸਕਦੀ ਹੈ।