ਕੇਲੇ ਵਿਚ ਬਹੁਤ ਸਾਰੇ ਮਹੱਤਵਪੂਰਣ ਪੌਸ਼ਟਿਕ ਤੱਤ ਹੁੰਦੇ ਹਨ। ਜਿਵੇਂ ਕਿ ਪ੍ਰੋਟੀਨ, ਕਾਰਬੋਹਾਈਡੇਰਟ, ਫ਼ਾਈਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਸੋਡੀਅਮ, ਵਿਟਾਮਿਨ ਸੀ, ਫ਼ੋਲੇਟ, ਵਿਟਾਮਿਨ ਈ, ਜੋ ਤੁਹਾਡੇ ਸਰੀਰ ਨੂੰ ਦਿਨ ਭਰ ਕੰਮ ਕਰਨ ਲਈ ਸੱਭ ਤੋਂ ਵਧੀਆ ਊਰਜਾ ਪ੍ਰਦਾਨ ਕਰ ਸਕਦੇ ਹਨ। ਕੇਲੇ ਵਿਚ ਵਿਟਾਮਿਨ ਸੀ, ਵਿਟਾਮਿਨ ਬੀ ਅਤੇ ਵਿਟਾਮਿਨ ਈ ਤੁਹਾਡੇ ਦਿਮਾਗ਼ ਦੀ ਕੁਸ਼ਲਤਾ ਨੂੰ ਵਧਾਉਂਦੇ ਹਨ। ਤੰਦਰੁਸਤ ਰਹਿਣ ਅਤੇ ਚੰਗੀ ਸਿਹਤ ਲਈ ਸਾਨੂੰ ਰੋਜ਼ਾਨਾ ਕੇਲਾ ਖਾਣਾ ਚਾਹੀਦਾ ਹੈ। ਕੇਲੇ ਵਿਚ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਕੇਲੇ ਦਾ ਸੇਵਨ ਚਮੜੀ ਲਈ ਵੀ ਚੰਗਾ ਹੈ ਕਿਉਂਕਿ ਇਸ ਵਿਚ ਮੈਗਨੀਸ਼ੀਅਮ ਹੁੰਦਾ ਹੈ। ਜਦੋਂ ਕਿ ਵਿਟਾਮਿਨ ਸੀ ਚਮੜੀ ਨੂੰ ਚਿੱਟਾ ਕਰਨ ਲਈ ਐਂਟੀਆਕਸੀਡੈਂਟ ਵਜੋਂ ਵੀ ਕੰਮ ਕਰ ਸਕਦਾ ਹੈ। ਕੇਲੇ ਵਿਚ ਮੌਜੂਦ ਪੋਟਾਸ਼ੀਅਮ ਉਨ੍ਹਾਂ ਲਈ ਵੀ ਬਹੁਤ ਮਦਦਗਾਰ ਹੋ ਸਕਦਾ ਹੈ ਜਿਨ੍ਹਾਂ ਨੂੰ ਦਿਲ ਨਾਲ ਸਬੰਧਤ ਸਿਹਤ ਸਮੱਸਿਆਵਾਂ ਹਨ। ਖਾਣਾ ਖਾਣ ਤੋਂ ਬਾਅਦ ਤੁਸੀਂ ਕੇਲੇ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰ ਸਕਦੇ ਹੋ, ਤਾਂ ਜੋ ਦਿਨ ਵਿਚ ਕੰਮ ਕਰਨ ਲਈ ਸਰੀਰ ਵਿਚ ਕਾਫ਼ੀ ਊਰਜਾ ਰਹੇ। ਤੰਦਰੁਸਤ ਰਹਿਣ ਅਤੇ ਚੰਗੀ ਸਿਹਤ ਲਈ ਸਾਨੂੰ ਇਸ ਨੂੰ ਆਪਣੀ ਰੋਜ਼ਾਨਾ ਡਾਇਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਡਾਇਬਟੀਜ਼ ਦੇ ਮਰੀਜ਼ਾਂ ਅਤੇ ਭਾਰ ਘੱਟ ਕਰਨ ਵਾਲਿਆਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ