ਗਰਮੀਆਂ ਦੇ ਵਿੱਚ ਅੰਡੇ ਦੇ ਸੇਵਨ ਨੂੰ ਲੈ ਕੇ ਲੋਕ ਅਕਸਰ ਭੰਬਲਭੂਸੇ ਦੇ ਵਿੱਚ ਰਹਿੰਦੇ ਹਨ ਕਿ ਗਰਮੀਆਂ ਦੇ ਵਿੱਚ ਅੰਡਾ ਖਾਣਾ ਸਹੀ ਰਹਿੰਦਾ ਹੈ ਜਾਂ ਨਹੀਂ?



ਅੰਡਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਣ ਹੁੰਦਾ ਹੈ



ਆਓ ਜਾਣਦੇ ਹਾਂ ਕੀ ਅਸੀਂ ਗਰਮੀਆਂ ਵਿੱਚ ਅੰਡੇ ਖਾ ਸਕਦੇ ਹਾਂ? ਜੇਕਰ ਹਾਂ ਤਾਂ ਕਿੰਨੇ ਅੰਡੇ ਖਾਣਾ ਸਿਹਤ ਲਈ ਸਹੀ ਰਹਿੰਦਾ?



ਗਰਮੀਆਂ 'ਚ ਅੰਡੇ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਸਿਰਫ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਤੁਸੀਂ ਕਿੰਨੇ ਅੰਡੇ ਖਾ ਰਹੇ ਹੋ।



ਸਿਹਤ ਮਾਹਿਰਾਂ ਦੇ ਅਨੁਸਾਰ ਗਰਮੀਆਂ ਵਿੱਚ ਤੁਸੀਂ ਇਕ ਦਿਨ ਵਿੱਚ 2 ਅੰਡੇ ਖਾ ਸਕਦੇ ਹੋ, ਜੇਕਰ ਤੁਸੀਂ ਇਸ ਤੋਂ ਜ਼ਿਆਦਾ ਖਾਓਗੇ ਤਾਂ ਸਰੀਰ 'ਚ ਗਰਮੀ ਵਧ ਸਕਦੀ ਹੈ



ਅੰਡੇ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ



ਅੰਡੇ 'ਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਲਾਲ ਰਕਤਾਣੂਆਂ ਦਾ ਉਤਪਾਦਨ ਕਰਦੇ ਹਨ। ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਇਹ ਖਤਰਨਾਕ ਬਿਮਾਰੀਆਂ ਤੋਂ ਵੀ ਦੂਰ ਰੱਖਦਾ ਹੈ



ਅੰਡੇ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਵਿੱਚ ਮਦਦ ਕਰਦਾ ਹੈ



ਅੰਡੇ 'ਚ ਲੂਟੀਨ ਅਤੇ ਜ਼ੈਕਸਨਥਿਨ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਅੱਖ ਦੇ ਰੈਟੀਨਾ ਵਿੱਚ ਜਮ੍ਹਾ ਗੰਦਗੀ ਨੂੰ ਦੂਰ ਕਰਦਾ ਹੈ ਅਤੇ ਮੋਤੀਆਬਿੰਦ ਦੇ ਖ਼ਤਰੇ ਨੂੰ ਘਟਾਉਂਦਾ ਹੈ



ਅੰਡੇ ਵਿੱਚ ਪ੍ਰੋਟੀਨ ਦੀ ਉੱਚ ਪੱਧਰ ਹੁੰਦੀ ਹੈ। ਇਸ ਲਈ ਇਸਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ