ਫ੍ਰੈਂਚ ਫਰਾਈਜ਼ ਖਾਣਾ ਮੈਂਟਲ ਹੈਲਥ ‘ਤੇ ਪੈ ਸਕਦਾ ਹੈ ਭਾਰੀ, ਜਾਣੋ ਇਸਦੇ ਨੁਕਸਾਨ



ਅੱਜ ਕੱਲ੍ਹ ਦੇ ਬੱਚੇ ਅਤੇ ਯੁਵਾ ਬਹੁਤ ਹੀ ਮਜ਼ੇ ਦਾ ਨਾਲ ਫ੍ਰੈਂਚ ਫਰਾਈਜ਼ ਖਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਫ੍ਰੈਂਚ ਫਰਾਈਜ਼ ਦਾ ਜ਼ਿਆਦਾ ਸੇਵਨ ਕਰਨਾ ਮਾਨਸਿਕ ਸਿਹਤ ਦੇ ਲਈ ਕਿੰਨਾ ਖਤਰਨਾਕ ਹੈ।



ਅੱਜ ਕੱਲ੍ਹ ਦੇ ਬੱਚੇ ਅਤੇ ਯੁਵਾ ਬਹੁਤ ਹੀ ਮਜ਼ੇ ਦਾ ਨਾਲ ਫ੍ਰੈਂਚ ਫਰਾਈਜ਼ ਖਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਫ੍ਰੈਂਚ ਫਰਾਈਜ਼ ਦਾ ਜ਼ਿਆਦਾ ਸੇਵਨ ਕਰਨਾ ਮਾਨਸਿਕ ਸਿਹਤ ਦੇ ਲਈ ਕਿੰਨਾ ਖਤਰਨਾਕ ਹੈ।



ਪ੍ਰੋਸੀਡਿੰਗਜ਼ ਆਫ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਵੱਲੋਂ ਕੀਤੀ ਗਈ ਖੋਜ ਮੁਤਾਬਕ ਫ੍ਰੈਂਚ ਫਰਾਈਜ਼ ਖਾਣ ਨਾਲ ਸਰੀਰ 'ਚ ਐਕਰੀਲਾਮਾਈਡ ਨਾਂ ਦਾ ਰਸਾਇਣ ਪੈਦਾ ਹੁੰਦਾ ਹੈ, ਜੋ ਚਿੰਤਾ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।



ਇਸ ਸਟੱਡੀ ਮੁਤਾਬਿਕ, ਉਬਲੇ ਹੋਏ ਆਲੂ ਦੇ ਮੁਕਾਬਲੇ ਤਲੇ ਹੋਏ ਆਲੂ ਮੈਂਟਲ ਹੈਲਥ ਨੂੰ ਕਈ ਤਰ੍ਹਾਂ ਦਾ ਨੁਕਸਾਨ ਪਹੁੰਚਾ ਸਕਦਾ ਹੈ।



ਜਦੋਂ ਫ੍ਰੈਂਚ ਫਰਾਈਜ਼ ਨੂੰ ਜ਼ਿਆਦਾ ਤਾਪਮਾਨ ਉੱਤੇ ਪਕਾਇਆ ਜਾਂਦਾ ਹੈ, ਐਕਰੀਲਾਮਾਈਡ ਨਾਮ ਦਾ ਕੈਮੀਕਲ ਰਿਲੀਜ਼ ਹੁੰਦਾ ਹੈ, ਜੋ ਬ੍ਰੇਨ ‘ਚ ਸੁਜਨ ਪੈਦਾ ਕਰਦਾ ਹੈ।



ਖੋਜ ਨੇ ਦਿਖਾਇਆ ਹੈ ਕਿ ਤਲੇ ਹੋਏ ਭੋਜਨ ਵਿੱਚ ਮੌਜੂਦ ਐਕਰੀਲਾਮਾਈਡ ਲਿਪਿਡ ਮੈਟਾਬੋਲਿਜ਼ਮ ਨੂੰ ਘਟਾਉਂਦਾ ਹੈ ਅਤੇ ਨਿਊਰੋ-ਇਫਲੇਮੇਸ਼ਨ ਵਧਾਉਂਦਾ ਹੈ। ਜਿਸ ਕਾਰਨ ਦਿਮਾਗ ਕੰਮ ਕਰਨ ਦੀ ਸ਼ਕਤੀ ਗੁਆ ਬੈਠਦਾ ਹੈ ਅਤੇ ਮਾਨਸਿਕ ਵਿਕਾਰ ਹੋਣ ਲੱਗਦੇ ਹਨ।



ਡਿਪਰੈਸ਼ਨ ਕਾਰਨ ਦਿਮਾਗ ਦੇ ਗ੍ਰੇ ਮੈਟਰ ਦੀ ਮਾਤਰਾ ਘਟਣ ਲੱਗਦੀ ਹੈ। ਜਿਸ ਦੇ ਕਾਰਨ ਯਾਦਦਾਸ਼ਤ ਅਤੇ ਸਿੱਖਣ ਦਾ ਕੰਮ ਕਰਨ ਵਾਲਾ ਹਿਪੋਕੈਂਪਸ ਅਤੇ ਸੋਚਣ ਦੀ ਸਮਰੱਥਾ ਵਾਲਾ ਪ੍ਰੀ-ਫਰੰਟਲ ਕਾਰਟੈਕਸ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਡਿਪ੍ਰੈਸ਼ਨ ਕਰਨ ਵਾਲੇ ਫੂਡਸ ਤੋਂ ਦੂਰ ਰਹਿਣਾ ਚਾਹੀਦਾ ਹੈ।



ਫ੍ਰਾਈ ਫੂਡ ਖਾਣ ਨਾਲ ਡਿਪ੍ਰੈਸ਼ਨ ਤੋਂ ਇਲਾਵਾ ਕਈ ਹੋਰ ਬਿਮਾਰੀਆਂ ਵੀ ਘੇਰ ਸਕਦੀਆਂ ਹਨ।



ਵੱਖ-ਵੱਖ ਖੋਜਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਤਲੇ ਹੋਏ ਭੋਜਨ ਖਾਣ ਨਾਲ ਸਰੀਰ ਨੂੰ ਦਿਲ ਦੇ ਰੋਗ, ਸ਼ੂਗਰ, ਮੋਟਾਪਾ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਹਨ।



Thanks for Reading. UP NEXT

ਖਾਣਾ ਖਾਂਦੇ ਸਮੇਂ ਸਵਿੱਚ ਆਫ ਕਰ ਦਿਓ ਆਪਣਾ ਫੋਨ, ਨਹੀਂ ਤਾਂ ਹੋ ਸਕਦੀਆਂ ਹਨ ਖਤਰਨਾਕ ਬੀਮਾਰੀਆਂ

View next story