ਜਿਵੇਂ ਹੀ ਹਲਕੀਆਂ ਸਰਦੀਆਂ ਆਉਂਦੀਆਂ ਹਨ, ਮਾਰਕੀਟਾਂ ਵਿੱਚ ਮੂਲੀ ਆਉਣ ਲੱਗਦੀ ਹੈ। ਮੂਲੀ ਦੀ ਸਬਜ਼ੀ, ਸਲਾਦ ਜਾਂ ਪਰਾਂਠੇ ਹਰ ਰੂਪ ਵਿੱਚ ਸਵਾਦਿਸ਼ਟ ਅਤੇ ਸਿਹਤਮੰਦ ਹੈ। ਆਯੁਰਵੇਦ ਅਨੁਸਾਰ ਮੂਲੀ ਸਰੀਰ ਨੂੰ ਤਾਕਤ ਦਿੰਦੀ ਹੈ ਅਤੇ ਬਿਮਾਰੀਆਂ ਤੋਂ ਬਚਾਉਂਦੀ ਹੈ।

ਮੂਲੀ ਵਿੱਚ ਵਿਟਾਮਿਨ C, E, A, B6 ਅਤੇ K ਭਰਪੂਰ ਮਾਤਰਾ ਵਿੱਚ ਹੁੰਦੇ ਹਨ।

ਇਹ ਫੋਲਿਕ ਐਸਿਡ, ਫਲੇਵੋਨੋਇਡਜ਼ ਅਤੇ ਪੋਟੈਸ਼ੀਅਮ ਦਾ ਵਧੀਆ ਸਰੋਤ ਹੈ। ਮੂਲੀ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ, ਪੇਟ ਸਹੀ ਰਹਿੰਦਾ ਹੈ ਅਤੇ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।

ਮੂਲੀ ਸਰੀਰ ਨੂੰ ਡੀਟੌਕਸ ਕਰਦੀ ਹੈ ਅਤੇ ਲਿਵਰ ਤੇ ਕਿਡਨੀ ਸਾਫ਼ ਰੱਖਦੀ ਹੈ।

ਫਾਇਬਰ ਨਾਲ ਭਰਪੂਰ ਮੂਲੀ ਕਬਜ਼ ਅਤੇ ਪਾਈਲਸ ਦੂਰ ਕਰਦੀ ਹੈ।

ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਭਾਰ ਘਟਾਉਣ ਲਈ ਵੀ ਲਾਭਦਾਇਕ ਹੈ।

ਮੂਲੀ ਵਿੱਚ ਜ਼ਿੰਕ, ਫਾਸਫੋਰਸ ਅਤੇ ਗਲੂਕੋਸਿਨੋਲੇਟਸ ਹੁੰਦੇ ਹਨ, ਜੋ ਚਮੜੀ ਸਿਹਤਮੰਦ ਰੱਖਣ ਅਤੇ ਕੈਂਸਰ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।

ਪਰ ਜੇਕਰ ਤੁਹਾਨੂੰ ਮੂਲੀ ਖਾਣ ਤੋਂ ਬਾਅਦ ਕੋਈ ਦਿੱਕਤ ਹੁੰਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ।