ਸਾਗ ਸਿਹਤ ਲਈ ਬੇਹੱਦ ਲਾਭਕਾਰੀ ਹੈ। ਇਹ ਸਰੀਰ ਨੂੰ ਜ਼ਰੂਰੀ ਪੋਸ਼ਣ, ਵਿਟਾਮਿਨ ਅਤੇ ਖਣਿਜ ਪਦਾਰਥ ਪ੍ਰਦਾਨ ਕਰਦਾ ਹੈ।

ਸਾਗ ਖਾਣ ਨਾਲ ਨਾ ਸਿਰਫ ਪਾਚਣ ਸਧਾਰਦਾ ਹੈ, ਬਲਕਿ ਦਿਲ, ਅੱਖਾਂ, ਹੱਡੀਆਂ ਅਤੇ ਰੋਗ ਪ੍ਰਤੀਰੋਧਕ ਤੰਤਰ ਵੀ ਮਜ਼ਬੂਤ ਹੁੰਦੇ ਹਨ। ਇਹ ਘੱਟ ਕੈਲੋਰੀ ਅਤੇ ਵਧੀਆ ਫਾਈਬਰ ਵਾਲਾ ਖੁਰਾਕ ਹੈ, ਜੋ ਸਰੀਰ ਦੇ ਵੱਧ ਭਾਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਸਹਾਇਕ ਹੈ।

ਪਾਚਨ ਵਿਗਿਆਨ ਨੂੰ ਸੁਧਾਰਦਾ ਹੈ: ਡਾਇਟਰੀ ਫਾਈਬਰ ਕਾਰਨ ਕਬਜ਼ ਤੋਂ ਰਾਹਤ ਅਤੇ ਗੁਟ ਹੈਲਥ ਵਧੀਆ ਰਹਿੰਦੀ ਹੈ।

ਦਿਲ ਦੀ ਸਿਹਤ ਲਈ ਫਾਇਦੇਮੰਦ: ਕੋਲੈਸਟ੍ਰੋਲ ਅਤੇ ਬਲਡ ਪ੍ਰੈਸ਼ਰ ਨੂੰ ਘਟਾਉਂਦਾ ਹੈ

ਕੈਂਸਰ ਰੋਕਣ ਵਿੱਚ ਮਦਦ: ਐਂਟੀਕੈਂਸਰ ਗੁਣਾਂ ਨਾਲ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ।

ਇਮਿਊਨਿਟੀ ਵਧਾਉਂਦਾ ਹੈ: ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਬਿਮਾਰੀਆਂ ਤੋਂ ਲੜਨ ਵਿੱਚ ਸਹਾਇਤਾ।

ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ: ਵਿਟਾਮਿਨ ਕੇ ਅਤੇ ਕੈਲਸ਼ੀਅਮ ਨਾਲ ਆਸਟੀਓਪੋਰੋਸਿਸ ਦੇ ਖਤਰੇ ਨੂੰ ਘਟਾਉਂਦਾ ਹੈ।

Published by: ABP Sanjha

ਐਨੀਮੀਆ ਵਿੱਚ ਰਾਹਤ: ਆਇਰਨ ਦੀ ਭਰਪੂਰ ਮਾਤਰਾ ਨਾਲ ਹੀਮੋਗਲੋਬਿਨ ਵਧਾਉਂਦਾ ਹੈ

ਸੋਜਸ਼ ਘਟਾਉਂਦਾ ਹੈ: ਐਂਟੀ-ਇਨਫਲੇਮੇਟਰੀ ਏਜੰਟਸ ਨਾਲ ਜੋੜਾਂ ਦੇ ਦਰਦ ਵਿੱਚ ਰਾਹਤ।

ਅੱਖਾਂ ਦੀ ਸਿਹਤ ਲਈ ਚੰਗਾ: ਵਿਟਾਮਿਨ ਏ ਨਾਲ ਨਜ਼ਰ ਨੂੰ ਸੁਰੱਖਿਅਤ ਰੱਖਦਾ ਹੈ।

ਘੱਟ ਕੈਲੋਰੀ ਵਾਲਾ ਹੋਣ ਕਾਰਨ ਵਜ਼ਨ ਘਟਾਉਣ ਵਿੱਚ ਮਦਦਗਾਰ।

Published by: ABP Sanjha