ਡੇਂਗੂ ਇੱਕ ਖਤਰਨਾਕ ਵਾਇਰਸ ਹੈ ਜੋ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਇਸ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ ਅਤੇ ਚਮੜੀ ’ਤੇ ਲਾਲ ਧੱਬੇ ਸ਼ਾਮਲ ਹਨ।