ਸੋਂਣ ਤੋਂ ਪਹਿਲਾਂ ਕਰਕੇ ਦੇਖੋ ਪੈਰਾਂ ਦੀ ਮਾਲਿਸ਼, ਆਪ ਹੀ ਨਜ਼ਰ ਆਉਣਗੇ ਸਰੀਰ 'ਚ ਇਹ ਬਦਲਾਅ ਸਰੀਰ ਨੂੰ ਸਿਹਤਮੰਦ ਰੱਖਣ ਲਈ ਕੁਝ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਰਾਤ ਨੂੰ ਸੋਂਣ ਤੋਂ ਪਹਿਲਾਂ ਪੈਰਾਂ ਦੀ ਮਾਲਿਸ਼ ਕਰੋ ਦਫਤਰ ਜਾਣ ਵਾਲੇ ਲੋਕ ਸਾਰਾ ਦਿਨ ਟਾਈਟ ਜੁੱਤੇ ਪਹਿਨ ਕੇ ਰੱਖਦੇ ਹਨ, ਜਿਸ ਨਾਲ ਖੂਨ ਦਾ ਦੋਰਾ ਪੈਰਾਂ ਤੱਕ ਸਹੀਂ ਤਰੀਕੇ ਨਾਲ ਨਹੀਂ ਪਹੁੰਚ ਪਾਉਂਦਾ। ਇਸ ਨਾਲ ਪੈਰਾਂ ਵਿਚ ਦਰਦ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਤਲਿਆਂ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਪੈਰਾਂ ਦੀ ਮਾਲਿਸ਼ ਕਰਨ ਨਾਲ ਦਿਮਾਗ ਸ਼ਾਂਤ ਹੁੰਦਾ ਹੈ ਅਤੇ ਰਾਤ ਵਿਚ ਨੀਂਦ ਵੀ ਚੰਗੀ ਆਉਂਦੀ ਹੈ। ਸੋਂਣ ਤੋਂ ਪਹਿਲਾਂ ਤਲਿਆਂ ਦੀ ਮਾਲਿਸ਼ ਕਰਨ ਨਾਲ ਦਿਮਾਗ ਨੂੰ ਰਿਲੈਕਸ ਮਿਲਦਾ ਹੈ ਅਤੇ ਤਣਾਅ ਵੀ ਦੂਰ ਹੋ ਜਾਂਦਾ ਹੈ। ਗੋਡਿਆਂ ਜਾਂ ਪੈਰਾਂ ਵਿਚ ਤੇਜ਼ ਦਰਦ ਹੋਣ 'ਤੇ ਤਲਿਆਂ ਦੀ ਮਾਲਿਸ਼ ਕਰਨਾ ਫਾਇਦੇਮੰਦ ਹੁੰਦਾ ਹੈ। ਪੈਰਾਂ ਦੀ ਮਾਲਿਸ਼ ਕਰਨ ਨਾਲ ਖੂਨ ਦਾ ਪ੍ਰਵਾਹ ਸੰਤੁਲਿਤ ਰਹਿੰਦਾ ਹੈ।