ਸਰੀਰ 'ਚ ਵਿਟਾਮਿਨ ਡੀ ਦੀ ਘਾਟ ਕਾਰਨ ਸੋਰਾਇਸਿਸ, ਕ੍ਰੋਨਿਕ ਕਿਡਨੀ ਰੋਗ, ਸ਼ੂਗਰ, ਦਮਾ, ਡਿਪਰੈਸ਼ਨ ਤੇ ਕੈਂਸਰ ਵਰਗੀਆਂ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।



ਵਿਟਾਮਿਨ ਡੀ ਚਰਬੀ 'ਚ ਘੁਲਣਸ਼ੀਲ ਹਾਰਮੋਨਾਂ ਦਾ ਇਕ ਸਮੂਹ ਹੈ ਜੋ ਸੂਰਜ ਦੀ ਰੌਸ਼ਨੀ ਦੇ ਸੰਪਰਕ 'ਚ ਆਉਣ 'ਤੇ ਤੁਹਾਡੀ ਚਮੜੀ ਦੇ ਅੰਦਰ ਪੈਦਾ ਹੁੰਦਾ ਹੈ।



ਵਿਟਾਮਿਨ ਡੀ ਸਰੀਰ 'ਚ ਕੈਲਸ਼ੀਅਮ ਨੂੰ ਸੋਖ ਲੈਂਦਾ ਹੈ। ਅਜਿਹੇ 'ਚ ਵਿਟਾਮਿਨ ਡੀ ਦੀ ਕਮੀ ਨਾਲ ਸਰੀਰ 'ਚ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।



ਕਈ ਤਾਜ਼ਾ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਵਿਟਾਮਿਨ ਡੀ ਦੀ ਕਮੀ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ।



ਇਸ ਵਿਟਾਮਿਨ ਦੀ ਕਮੀ ਨਾਲ ਬਲੱਡ ਪ੍ਰੈਸ਼ਰ ਤੇ ਦਿਲ ਦੀ ਧੜਕਣ ਵਧ ਸਕਦੀ ਹੈ।



ਸਰੀਰ 'ਚ ਵਿਟਾਮਿਨ ਡੀ ਦੀ ਘਾਟ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਸਵੇਰ ਦੀ ਧੁੱਪ 'ਚ ਕੁਝ ਸਮਾਂ ਬਿਤਾਉਣਾ। ਪਰ ਤੇਜ਼ ਧੁੱਪ ਵਿੱਚ ਬੈਠਣ ਤੋਂ ਪ੍ਰਹੇਜ਼ ਕਰੋ।



ਅਜਿਹਾ ਕਰਨ ਨਾਲ ਸਰੀਰ ਕੋਲੈਸਟ੍ਰਾਲ ਤੋਂ ਵਿਟਾਮਿਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਅਜਿਹਾ ਕਰਨ ਨਾਲ ਸਰੀਰ ਨੂੰ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਮਿਲਦੀ ਹੈ।



ਸੂਰਜ ਦੀ ਰੌਸ਼ਨੀ ਤੋਂ ਇਲਾਵਾ ਵਿਟਾਮਿਨ ਡੀ ਸੈਲਮਨ ਤੇ ਟੂਨਾ ਮੱਛੀ, ਅੰਡੇ ਦੀ ਜ਼ਰਦੀ ਤੇ ਮਸ਼ਰੂਮ 'ਚ ਵੀ ਪਾਇਆ ਜਾਂਦਾ ਹੈ।



ਇਸ ਤੋਂ ਇਲਾਵਾ ਤੁਸੀਂ ਦੁੱਧ, ਦਹੀਂ ਤੇ ਖੱਟੇ ਫਲਾਂ ਦਾ ਜੂਸ ਵਰਗੇ ਡੇਅਰੀ ਉਤਪਾਦ ਲੈ ਸਕਦੇ ਹੋ। ਅਜਿਹਾ ਕਰਨ ਨਾਲ ਤੁਸੀਂ ਆਪਣੀ ਨੀਂਦ 'ਚ ਵੀ ਸੁਧਾਰ ਕਰ ਸਕਦੇ ਹੋ।



ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।