ਸੌਣ ਤੋਂ ਪਹਿਲਾਂ ਆਹ ਚੀਜ਼ਾਂ ਕਦੇ ਵੀ ਨਹੀਂ ਖਾਣੀਆਂ ਚਾਹੀਦੀਆਂ

Published by: ਏਬੀਪੀ ਸਾਂਝਾ

ਚੰਗੀ ਨੀਂਦ ਲੈਣਾ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ, ਨੀਂਦ ਦੀ ਕਮੀਂ ਨਾਲ ਸਰੀਰ ਅਤੇ ਦਿਮਾਗ ਦੋਵਾਂ ‘ਤੇ ਅਸਰ ਪੈਂਦਾ ਹੈ



ਜੇਕਰ ਤੁਸੀਂ ਰਾਤ ਨੂੰ ਵੀ ਚੰਗੀ ਤਰ੍ਹਾਂ ਨਹੀਂ ਸੌ ਪਾਉਂਦੇ ਤਾਂ ਤੁਹਾਨੂੰ ਤਣਾਅ, ਮੋਟਾਪਾ, ਸ਼ੂਗਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ



ਉੱਥੇ ਹੀ ਨੀਂਦ ਸੁਧਾਰਣ ਲਈ ਸਮੇਂ ‘ਤੇ ਸੌਣਾ ਹੀ ਨਹੀਂ, ਸਗੋਂ ਵਧੀਆ ਖਾਣਪੀਣ ਵੀ ਜ਼ਰੂਰੀ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਸੌਣ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ



ਸੌਣ ਤੋਂ ਪਹਿਲਾਂ ਜ਼ਿਆਦਾ ਤਿੱਖਾ ਜਾਂ ਮਸਾਲੇਦਾਰ ਖਾਣਾ ਨਾ ਖਾਓ, ਇਸ ਨਾਲ ਪੇਟ ਵਿੱਚ ਜਲਨ ਅਤੇ ਗੈਸ ਹੋ ਸਕਦੀ ਹੈ



ਇਸ ਤੋਂ ਇਲਾਵਾ ਪ੍ਰੋਸੈਸਡ ਫੂਡ ਕਦੇ ਵੀ ਨਹੀਂ ਖਾਣੇ ਚਾਹੀਦੇ



ਪ੍ਰੋਸੈਸਡ ਫੂਡ ਜਿਵੇਂ ਕਿ ਚਿਪਸ, ਇੰਸਟੈਂਟ ਨੂਡਲਸ ਆਦਿ ਵਿੱਚ ਜ਼ਿਆਦਾ ਨਮਕ ਅਤੇ ਸ਼ੂਗਰ ਹੁੰਦੀ ਹੈ, ਜੋ ਕਿ ਪਾਚਨ ਖਰਾਬ ਕਰਦੀ ਹੈ



ਪ੍ਰੋਸੈਸਡ ਖਾਣ ਨਾਲ ਸਰੀਰ ਵਿੱਚ ਸੋਜ ਅਤੇ ਬੇਚੈਨੀ ਵੱਧ ਸਕਦੀ ਹੈ, ਜਿਸ ਨਾਲ ਨੀਂਦ ਨਹੀਂ ਆਉਂਦੀ ਹੈ, ਇਸ ਦੇ ਨਾਲ ਹੀ ਸੌਣ ਤੋਂ ਪਹਿਲਾਂ ਆਈਸਕ੍ਰੀਮ ਖਾਣ ਨਾਲ ਬਲੱਡ ਸ਼ੂਗਰ ਵੱਧ ਸਕਦੀ ਹੈ



ਸੌਣ ਤੋਂ ਪਹਿਲਾਂ ਕੌਫੀ ਪੀਣਾ ਵੀ ਗਲਤ ਹੈ, ਕਿਉਂਕਿ ਇਸ ਵਿੱਚ ਕੈਫੀਨ ਹੁੰਦਾ ਹੈ, ਜੋ ਕਿ ਨੀਂਦ ਨੂੰ ਰੋਕਦਾ ਹੈ