ਖੂਨ ਦੀ ਕਮੀਂ ਦੂਰ ਕਰਨ ਲਈ ਕੀ ਖਾਣਾ ਚਾਹੀਦਾ?

Published by: ਏਬੀਪੀ ਸਾਂਝਾ

ਸਰੀਰ ਵਿੱਚ ਖੂਨ ਦੀ ਕਮੀਂ ਆਇਰਨ, ਫੋਲਿਕ ਐਸਿਡ (ਵਿਟਾਮਿਨ B9) ਅਤੇ ਵਿਟਾਮਿਨ B12 ਦੀ ਕਮੀਂ ਨਾਲ ਹੁੰਦੀ ਹੈ



ਇਸ ਕਰਕੇ ਅੱਜ ਤੁਹਾਨੂੰ ਇਨ੍ਹਾਂ ਤਿੰਨ ਚੀਜ਼ਾਂ ਦੀ ਕਮੀਂ ਨੂੰ ਪੂਰਾ ਕਰਨ ਲਈ ਆਹ ਚੀਜ਼ਾਂ ਖਾਣੀਆਂ ਚਾਹੀਦੀਆਂ



ਆਇਰਨ ਨਾਲ ਭਰਪੂਰ ਚੀਜ਼ਾਂ- ਗੁੜ ਅਤੇ ਤਿੱਲ, ਪਾਲਕ, ਚੁਕੰਦਰ, ਗਾਜਰ, ਸਰ੍ਹੋਂ ਦਾ ਸਾਗ, ਮੇਥੀ, ਚੌਲਾਈ, ਅਨਾਰ, ਸੇਬ, ਅੰਗੂਰ



ਤਰਬੂਜ, ਕਿਸ਼ਮਿਸ਼, ਖਜੂਰ, ਅੰਜੀਰ, ਬਦਾਮ, ਮਸੂਰ ਦੀ ਦਾਲ, ਰਾਜਮਾ, ਛੋਲੇ ਅਤੇ ਸੋਇਆਬੀਨ



ਫੋਲਿਕ ਐਸਿਡ ਦੀ ਕਮੀਂ ਦੇ ਲਈ – ਪਪੀਤਾ, ਸੰਤਰਾ, ਏਵਾਕਾਡੋ, ਹਰੀਆਂ ਪੱਤੇਦਾਰ ਸਬਜੀਆਂ



ਪੁੰਗਰਿਆ ਹੋਇਆ ਅਨਾਜ, ਮੂੰਗਫਲੀ ਅਤੇ ਸੁਰਜਮੁਖੀ ਦੇ ਬੀਜ



ਵਿਟਾਮਿਨ ਬੀ12 ਦੀ ਕਮੀਂ ਨੂੰ ਪੂਰਾ ਕਰਨ ਲਈ ਦੁੱਧ, ਦਹੀਂ, ਪਨੀਰ, ਅੰਡਾ, ਮੱਛੀ, ਚਿਕਨ, ਸੋਇਆ ਪ੍ਰੋਡਕਟਸ



ਇਨ੍ਹਾਂ ਤੋਂ ਇਲਾਵਾ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਵੀ ਖਾਓ



ਕਿਉਂਕਿ ਸਰੀਰ ਵਿੱਚ ਆਇਰਨ ਅਵਸ਼ੋਸ਼ਣ ਦੇ ਲਈ ਬਹੁਤ ਜ਼ਰੂਰੀ ਹੈ