ਅੱਜਕੱਲ੍ਹ ਦੇ ਨੌਜਵਾਨ ਘੰਟਿਆਂ ਤੱਕ ਮੋਬਾਇਲ ਤੇ ਲੈਪਟਾਪ 'ਤੇ ਬੈਠ ਕੇ ਕੰਮ ਕਰਦੇ ਹਨ, ਜਿਸ ਕਰਕੇ 20-25 ਸਾਲ ਦੀ ਉਮਰ 'ਚ ਹੀ ਰੀੜ੍ਹ ਦੀ ਹੱਡੀ ਦਾ ਦਰਦ ਸ਼ੁਰੂ ਹੋ ਜਾਂਦਾ ਹੈ।

ਮਾਹਿਰ ਕਹਿੰਦੇ ਹਨ ਕਿ ਗਲਤ ਪੋਸ਼ਚਰ ਰੀੜ੍ਹ ਦੀ ਹੱਡੀ ਨੂੰ ਕਮਜ਼ੋਰ ਕਰ ਦਿੰਦਾ ਹੈ। ਹਰ 5 'ਚੋਂ 1 ਭਾਰਤੀ ਨੌਜਵਾਨ ਇਸ ਸਮੱਸਿਆ ਨਾਲ ਜੂਝ ਰਿਹਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਸਿਰ ਬੌਲਿੰਗ ਬਾਲ ਜਿੰਨਾ ਭਾਰੀ ਹੁੰਦਾ ਹੈ। ਜਦੋਂ ਅਸੀਂ ਸਿੱਧੇ ਬੈਠਦੇ ਹਾਂ ਤਾਂ ਰੀੜ੍ਹ ਦੀ ਹੱਡੀ ਇਸਨੂੰ ਆਸਾਨੀ ਨਾਲ ਝੱਲ ਲੈਂਦੀ ਹੈ, ਪਰ ਜਦੋਂ ਝੁੱਕ ਕੇ ਮੋਬਾਇਲ ਜਾਂ ਲੈਪਟਾਪ ਵੇਖਦੇ ਹਾਂ ਤਾਂ ਰੀੜ੍ਹ ‘ਤੇ ਵਾਧੂ ਬੋਝ ਪੈ ਜਾਂਦਾ ਹੈ।

ਜੇ ਅਸੀਂ C-ਸ਼ੇਪ ਪੋਸ਼ਚਰ ਵਿੱਚ ਬੈਠਦੇ ਹਾਂ ਤਾਂ ਰੀੜ੍ਹ ਦੀ ਕੁਦਰਤੀ S-ਸ਼ੇਪ ਖਤਮ ਹੋ ਜਾਂਦੀ ਹੈ। ਇਸ ਨਾਲ ਗਰਦਨ, ਮੋਢਿਆਂ ਅਤੇ ਰੀੜ੍ਹ ‘ਤੇ ਵਾਧੂ ਬੋਝ ਪੈਂਦਾ ਹੈ, ਜੋ ਲੰਬੇ ਸਮੇਂ ਵਿੱਚ ਡਿਸਕ ਖਿਸਕਣ ਜਾਂ ਕ੍ਰੋਨਿਕ ਦਰਦ ਦਾ ਕਾਰਨ ਬਣ ਸਕਦਾ ਹੈ।

ਲੰਮੇ ਸਮੇਂ ਤੱਕ ਇਕੋ ਪੋਸ਼ਚਰ ‘ਚ ਬੈਠਣਾ ਸਰੀਰ ਲਈ ਨੁਕਸਾਨੀ ਹੁੰਦਾ ਹੈ।

ਲੰਮੇ ਸਮੇਂ ਤੱਕ ਇਕੋ ਪੋਸ਼ਚਰ ‘ਚ ਬੈਠਣਾ ਸਰੀਰ ਲਈ ਨੁਕਸਾਨੀ ਹੁੰਦਾ ਹੈ।

ਹਰ ਅੱਧੇ ਘੰਟੇ ਬਾਅਦ ਖੜ੍ਹ ਕੇ ਕੁਝ ਕਦਮ ਚੱਲੋ। ਸਕ੍ਰੀਨ ਨੂੰ ਅੱਖਾਂ ਦੀ ਲੈਵਲ ‘ਤੇ ਰੱਖੋ ਤੇ ਕੁਰਸੀ ਨਾਲ ਕਮਰ ਨੂੰ ਸਹਾਰਾ ਦਿਓ।

ਪਲੈਂਕਸ ਤੇ ਬ੍ਰਿਜ ਵਰਗੀਆਂ ਕਸਰਤਾਂ ਨਾਲ ਪਿੱਠ ਤੇ ਕੋਰ ਮਸਲਸ ਮਜ਼ਬੂਤ ਹੁੰਦੀਆਂ ਹਨ।

ਪਲੈਂਕਸ ਤੇ ਬ੍ਰਿਜ ਵਰਗੀਆਂ ਕਸਰਤਾਂ ਨਾਲ ਪਿੱਠ ਤੇ ਕੋਰ ਮਸਲਸ ਮਜ਼ਬੂਤ ਹੁੰਦੀਆਂ ਹਨ।

ਡਾਕਟਰ ਕਹਿੰਦੇ ਹਨ ਕਿ ਜਵਾਨੀ ‘ਚ ਸਹੀ ਪੋਸ਼ਚਰ ਤੇ ਕਸਰਤ ਅਪਣਾਉਣ ਨਾਲ ਰੀੜ੍ਹ ਦੀ ਹੱਡੀ ਲੰਮੇ ਸਮੇਂ ਤੱਕ ਸਿਹਤਮੰਦ ਰਹਿੰਦੀ ਹੈ।