ਦੁੱਧ ਨੂੰ ਪੂਰੀ ਖੁਰਾਕ ਮੰਨਿਆ ਜਾਂਦਾ ਹੈ। ਪਰ ਲੋਕਾਂ ਦੇ ਮਨ ਵਿੱਚ ਅਕਸਰ ਇਹ ਸਵਾਲ ਹੁੰਦਾ ਹੈ ਕਿ ਗਾਂ ਦਾ ਦੁੱਧ ਵਧੀਆ ਹੈ ਜਾਂ ਮੱਝ ਦਾ।



ਦੋਵੇਂ ਵਿੱਚ ਪੌਸ਼ਟਿਕ ਤੱਤ ਹਨ, ਪਰ ਸਰੀਰ ਦੀ ਜ਼ਰੂਰਤ ਅਤੇ ਸਿਹਤ ਅਨੁਸਾਰ ਇਨ੍ਹਾਂ ਦੇ ਅਸਰ ਵੱਖਰੇ ਹੋ ਸਕਦੇ ਹਨ, ਖ਼ਾਸ ਕਰਕੇ ਪਾਚਨ, ਤਾਕਤ ਅਤੇ ਗੁਰਦੇ ਦੀ ਸਿਹਤ ਲਈ।

ਗਾਂ ਦਾ ਦੁੱਧ ਚਰਬੀ ਤੇ ਪ੍ਰੋਟੀਨ ਘੱਟ ਹੋਣ ਕਾਰਨ ਹਲਕਾ ਹੁੰਦਾ ਹੈ ਅਤੇ ਜਲਦੀ ਪਚ ਜਾਂਦਾ ਹੈ।

ਮਾਹਿਰਾਂ ਮੁਤਾਬਕ ਇਹ ਗੈਸ, ਐਸਿਡਿਟੀ ਤੇ ਬਦਹਜ਼ਮੀ ਵਾਲੇ ਲੋਕਾਂ ਲਈ ਚੰਗਾ ਹੈ। ਇਸ ਵਿੱਚ ਵਿਟਾਮਿਨ ਏ ਤੇ ਕੈਲਸ਼ੀਅਮ ਵੱਧ ਹੁੰਦਾ ਹੈ, ਜੋ ਹੱਡੀਆਂ ਤੇ ਅੱਖਾਂ ਦੀ ਸਿਹਤ ਲਈ ਲਾਭਦਾਇਕ ਹੈ।

ਮੱਝ ਦਾ ਦੁੱਧ ਗਾਂ ਦੇ ਦੁੱਧ ਨਾਲੋਂ ਜ਼ਿਆਦਾ ਗਾੜ੍ਹਾ ਅਤੇ ਮਲਾਈਦਾਰ ਹੁੰਦਾ ਹੈ ਕਿਉਂਕਿ ਇਸ ਵਿੱਚ ਚਰਬੀ ਤੇ ਪ੍ਰੋਟੀਨ ਵੱਧ ਹੁੰਦਾ ਹੈ।

ਇਹ ਭਾਰੀ ਕੰਮ ਕਰਨ ਵਾਲਿਆਂ, ਜਿੰਮ ਜਾਣ ਵਾਲਿਆਂ ਜਾਂ ਬਾਡੀ ਬਿਲਡਿੰਗ ਕਰਨ ਵਾਲਿਆਂ ਲਈ ਫਾਇਦੇਮੰਦ ਹੈ, ਪਰ ਪਚਣ ਵਿੱਚ ਥੋੜ੍ਹਾ ਸਮਾਂ ਲੈਂਦਾ ਹੈ।

ਡਾ. ਅਨੁਜ ਮਿੱਤਲ ਦੇ ਮੁਤਾਬਕ, ਮੱਝ ਦੇ ਦੁੱਧ ਵਿੱਚ ਪ੍ਰੋਟੀਨ ਵਧੇਰੇ ਹੁੰਦਾ ਹੈ, ਜਿਸ ਨਾਲ ਗੁਰਦਿਆਂ 'ਤੇ ਦਬਾਅ ਪੈ ਸਕਦਾ ਹੈ, ਇਸ ਲਈ ਗੁਰਦੇ ਦੇ ਮਰੀਜ਼ਾਂ ਲਈ ਗਾਂ ਦਾ ਦੁੱਧ ਵਧੀਆ ਹੈ।

ਗਾਂ ਦਾ ਦੁੱਧ ਹਲਕਾ ਤੇ ਆਸਾਨੀ ਨਾਲ ਪਚਣ ਵਾਲਾ ਹੁੰਦਾ ਹੈ।

ਗਾਂ ਦਾ ਦੁੱਧ ਹਲਕਾ ਤੇ ਆਸਾਨੀ ਨਾਲ ਪਚਣ ਵਾਲਾ ਹੁੰਦਾ ਹੈ।

ਜੇ ਕਿਸੇ ਨੂੰ ਦੁੱਧ ਪੀਣ ਤੋਂ ਬਾਅਦ ਭਾਰੀਪਨ ਜਾਂ ਗੈਸ ਹੁੰਦੀ ਹੈ, ਤਾਂ ਗਾਂ ਦਾ ਦੁੱਧ ਚੰਗਾ ਵਿਕਲਪ ਹੈ, ਪਰ ਜਿਨ੍ਹਾਂ ਦੀ ਪਾਚਨ ਪ੍ਰਣਾਲੀ ਮਜ਼ਬੂਤ ਹੈ ਉਹ ਮੱਝ ਦਾ ਦੁੱਧ ਵੀ ਪੀ ਸਕਦੇ ਹਨ।

ਇਸ ਸੰਬੰਧੀ ਡਾਕਟਰ ਤੋਂ ਸਲਾਹ ਲੈ ਕੇ ਦੁੱਧ ਦਾ ਸੇਵਨ ਕੀਤਾ ਜਾ ਸਕਦਾ ਹੈ।