ਜੇਕਰ ਅੱਖ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਇਹ ਲਾਲੀ, ਸੁਜਨ, ਖੁਜਲੀ ਅਤੇ ਪਾਣੀ ਆਉਣ ਜਿਹੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

ਅਜਿਹੇ ਵਿੱਚ ਕੁਝ ਘਰੇਲੂ ਨੁਸਖੇ ਇਨਫੈਕਸ਼ਨ ਤੋਂ ਰਾਹਤ ਦੇਣ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।

ਇਹ ਨੁਸਖੇ ਕੁਦਰਤੀ ਹੋਣ ਕਰਕੇ ਹਲਕੇ-ਫੁਲਕੇ ਇਨਫੈਕਸ਼ਨ 'ਚ ਕਾਰਗਰ ਹਨ, ਪਰ ਜੇਕਰ ਇਨਫੈਕਸ਼ਨ ਵੱਧ ਜਾਵੇ ਜਾਂ ਦਰਦ ਤੇਜ਼ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ।

ਗਰਮ ਸਿਕਾਈ: ਸਾਫ਼ ਸੁੱਕੇ ਕੱਪੜੇ ਨੂੰ ਗਰਮ ਪਾਣੀ ਵਿੱਚ ਡੁਬੋ ਕੇ ਅੱਖ 'ਤੇ 5-10 ਮਿੰਟ ਲਈ ਰੱਖੋ। ਇਹ ਸੋਜ ਅਤੇ ਦਰਦ ਨੂੰ ਘੱਟ ਕਰਦਾ ਹੈ।

ਠੰਢਾ ਪਾਣੀ: ਠੰਢੇ ਪਾਣੀ ਨਾਲ ਅੱਖ ਨੂੰ ਧੋਣ ਨਾਲ ਜਲਣ ਅਤੇ ਖੁਜਲੀ ਵਿੱਚ ਰਾਹਤ ਮਿਲਦੀ ਹੈ।

ਕੈਮੋਮਾਈਲ ਟੀ: ਕੈਮੋਮਾਈਲ ਟੀ ਬੈਗ ਨੂੰ ਠੰਢਾ ਕਰਕੇ ਅੱਖ 'ਤੇ ਰੱਖਣ ਨਾਲ ਸੋਜ ਘੱਟ ਹੁੰਦੀ ਹੈ।

ਗੁਲਾਬਜਲ: ਸਾਫ਼ ਗੁਲਾਬਜਲ ਨੂੰ ਅੱਖ ਵਿੱਚ ਪਾਉਣ ਨਾਲ ਇਨਫੈਕਸ਼ਨ ਅਤੇ ਜਲਣ ਘੱਟ ਹੁੰਦੀ ਹੈ। ਯਾਦ ਰੱਖੋ ਕੈਮੀਕਲ ਮੁਕਤ ਹੀ ਗੁਲਾਬਜਲ ਦੀ ਵਰਤੋਂ ਕਰੋ।

ਹਲਦੀ ਦਾ ਪਾਣੀ: ਹਲਦੀ ਨੂੰ ਪਾਣੀ ਵਿੱਚ ਉਬਾਲ ਕੇ ਠੰਢਾ ਕਰੋ ਅਤੇ ਸਾਫ਼ ਕੱਪੜੇ ਨਾਲ ਅੱਖ ਸਾਫ਼ ਕਰੋ। ਹਲਦੀ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ।



ਅੰਬ ਦੇ ਪੱਤੇ: ਅੰਬ ਦੇ ਸਾਫ਼ ਪੱਤਿਆਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਫਿਰ ਪਾਣੀ ਵਿੱਚ ਉਬਾਲ ਕੇ ਉਸ ਪਾਣੀ ਨਾਲ ਅੱਖ ਧੋਵੋ। ਇਸ ਨਾਲ ਅੱਖਾਂ ਨੂੰ ਰਾਹਤ ਮਿਲੇਗੀ।

ਸਫਾਈ: ਅੱਖ ਨੂੰ ਹਰ ਸਮੇਂ ਸਾਫ਼ ਰੱਖਣ ਲਈ ਸਾਫ਼ ਪਾਣੀ ਜਾਂ ਸਟੀਰਾਈਲ ਸੋਲਿਊਸ਼ਨ ਨਾਲ ਧੋਵੋ।

ਹੱਥ ਨਾ ਲਗਾਓ: ਅੱਖ ਨੂੰ ਵਾਰ-ਵਾਰ ਹੱਥ ਨਾਲ ਨਾ ਛੂਹੋ, ਕਿਉਂਕਿ ਇਸ ਨਾਲ ਇਨਫੈਕਸ਼ਨ ਵਧ ਸਕਦਾ ਹੈ।

ਨੋਟ: ਜੇ ਇਨਫੈਕਸ਼ਨ 2-3 ਦਿਨਾਂ ਵਿੱਚ ਠੀਕ ਨਾ ਹੋਵੇ ਜਾਂ ਲੱਛਣ ਵਧਣ, ਜਿਵੇਂ ਕਿ ਬਹੁਤ ਜ਼ਿਆਦਾ ਲਾਲੀ, ਦਰਦ ਜਾਂ ਨਜ਼ਰ ਦੀ ਸਮੱਸਿਆ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।