ਮੌਸਮ ਬਦਲਦੇ ਹੀ ਸਰਦੀ-ਜ਼ੁਕਾਮ ਦੀ ਸਮੱਸਿਆ ਆਮ ਹੋ ਜਾਂਦੀ ਹੈ, ਖ਼ਾਸ ਕਰਕੇ ਬਾਰਿਸ਼ ਵਿੱਚ। ਇਹ ਅਕਸਰ ਕਮਜ਼ੋਰ ਇਮਿਊਨ ਸਿਸਟਮ ਕਾਰਨ ਹੁੰਦੀ ਹੈ।

ਕੁਝ ਸੌਖੇ ਘਰੇਲੂ ਨੁਸਖੇ ਅਜਮਾਉਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ ਅਤੇ ਸਰੀਰ ਦੀ ਰੋਗ-ਪ੍ਰਤੀਰੋਧਕ ਤਾਕਤ ਵੀ ਮਜ਼ਬੂਤ ਹੁੰਦੀ ਹੈ।

ਸਰਦੀ-ਜ਼ੁਕਾਮ ਤੋਂ ਬਚਣ ਲਈ ਖੱਟੇ ਫਲ ਜਿਵੇਂ ਨਿੰਬੂ, ਸੰਤਰਾ ਤੇ ਆਂਵਲਾ ਖਾਓ। ਇਨ੍ਹਾਂ ਵਿੱਚ ਵਿਟਾਮਿਨ C ਹੁੰਦਾ ਹੈ, ਜੋ ਇਮਿਊਨਟੀ ਮਜ਼ਬੂਤ ਕਰਦਾ ਹੈ।

ਸਰਦੀ-ਜ਼ੁਕਾਮ ਤੋਂ ਰਾਹਤ ਲਈ ਹਲਦੀ ਵਾਲਾ ਦੁੱਧ ਪੀਓ। ਹਲਦੀ ਵਿੱਚ ਐਂਟੀ-ਵਾਇਰਲ ਗੁਣ ਹੁੰਦੇ ਹਨ, ਜੋ ਬੈਕਟੀਰੀਆ ਅਤੇ ਵਾਇਰਸ ਨਾਲ ਲੜਨ ਵਿੱਚ ਮਦਦ ਕਰਦੇ ਹਨ।

ਸਰਦੀ-ਜ਼ੁਕਾਮ ਤੋਂ ਰਾਹਤ ਲਈ ਗਰਮ ਪਾਣੀ ਯਾਨੀਕਿ ਕੋਸਾ ਪਾਣੀ ਪੀਓ। ਇਹ ਗਲੇ ਨੂੰ ਆਰਾਮ ਦਿੰਦਾ ਅਤੇ ਸਰੀਰ ਤੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਦਾ ਹੈ।

ਨੱਕ ਬੰਦ ਹੋਣ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਲਈ ਕੋਸੇ ਪਾਣੀ ਦੀ ਭਾਫ਼ ਲਵੋ।

ਨੱਕ ਬੰਦ ਹੋਣ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਲਈ ਕੋਸੇ ਪਾਣੀ ਦੀ ਭਾਫ਼ ਲਵੋ।

ਇਸ ਵਿੱਚ ਪੁਦੀਨੇ ਦੇ ਪੱਤੇ ਜਾਂ ਅਜਵਾਇਨ ਸ਼ਾਮਲ ਕਰ ਸਕਦੇ ਹੋ।

ਆਪਣੀ ਡਾਈਟ ਵਿੱਚ ਕਾੜ੍ਹਾ ਵੀ ਸ਼ਾਮਲ ਕਰੋ, ਜਿਵੇਂ ਅਜਵਾਇਨ-ਲਸਣ ਜਾਂ ਅਦਰਕ-ਤੁਲਸੀ ਦਾ ਕਾੜ੍ਹਾ ਲੈ ਸਕਦੇ ਹੋ। ਇਹ ਹਰ ਰੋਜ਼ ਪੀਣ ਨਾਲ ਤੁਸੀਂ ਸਰਦੀ-ਜ਼ੁਕਾਮ ਤੋਂ ਬਚ ਸਕਦੇ ਹੋ।

ਤੁਲਸੀ ਤੇ ਕਾਲੀ ਮਿਰਚ ਨੂੰ ਚਾਹ ਦੇ ਵਿੱਚ ਉਬਾਲ ਕੇ ਪੀਓ। ਇਸ ਨਾਲ ਵੀ ਰਾਹਤ ਮਿਲਦੀ ਹੈ।

ਤੁਲਸੀ ਤੇ ਕਾਲੀ ਮਿਰਚ ਨੂੰ ਚਾਹ ਦੇ ਵਿੱਚ ਉਬਾਲ ਕੇ ਪੀਓ। ਇਸ ਨਾਲ ਵੀ ਰਾਹਤ ਮਿਲਦੀ ਹੈ।

ਜੇਕਰ ਖਾਂਸੀ-ਜ਼ੁਖਾਮ ਦੇ ਨਾਲ ਬੁਖਾਰ ਵੀ ਹੈ ਤਾਂ ਡਾਕਟਰ ਨੂੰ ਜ਼ਰੂਰ ਚੈੱਕ ਕਰਵਾ ਲਓ।