ਚਿੱਟੇ ਤਿੱਲ (White Sesame Seeds) ਸਰੀਰ ਲਈ ਬਹੁਤ ਪੋਸ਼ਟਿਕ ਮੰਨੇ ਜਾਂਦੇ ਹਨ। ਇਹਨਾਂ ਵਿੱਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਜ਼ਿੰਕ, ਫਾਈਬਰ ਅਤੇ ਵਿੱਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ।

ਰੋਜ਼ਾਨਾ ਖੁਰਾਕ ਵਿੱਚ ਚਿੱਟੇ ਤਿੱਲ ਸ਼ਾਮਲ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਪਾਚਣ ਪ੍ਰਣਾਲੀ ਸੁਧਰਦੀ ਹੈ ਅਤੇ ਚਮੜੀ ਤੇ ਵਾਲਾਂ ਲਈ ਵੀ ਫਾਇਦਾਮੰਦ ਹੁੰਦੇ ਹਨ।

ਇਹਨਾਂ ਨੂੰ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਰੋਗ-ਪ੍ਰਤੀਰੋਧਕ ਤਾਕਤ ਵਧਦੀ ਹੈ। ਸਰਦੀਆਂ ਵਿੱਚ ਖਾਸ ਕਰਕੇ ਇਹ ਸਰੀਰ ਨੂੰ ਗਰਮੀ ਅਤੇ ਤਾਕਤ ਪ੍ਰਦਾਨ ਕਰਦੇ ਹਨ।

ਹੱਡੀਆਂ ਦੀ ਮਜ਼ਬੂਤੀ: ਕੈਲਸ਼ੀਅਮ ਨਾਲ ਭਰਪੂਰ, ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਦੇ ਹਨ।

ਹੱਡੀਆਂ ਦੀ ਮਜ਼ਬੂਤੀ: ਕੈਲਸ਼ੀਅਮ ਨਾਲ ਭਰਪੂਰ, ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਦੇ ਹਨ।

ਦਿਲ ਦੀ ਸਿਹਤ: ਮੈਗਨੀਸ਼ੀਅਮ ਅਤੇ ਸਿਹਤਮੰਦ ਫੈਟਸ ਕੋਲੈਸਟਰੌਲ ਨੂੰ ਕੰਟਰੋਲ ਕਰਦੇ ਹਨ।

ਦਿਲ ਦੀ ਸਿਹਤ: ਮੈਗਨੀਸ਼ੀਅਮ ਅਤੇ ਸਿਹਤਮੰਦ ਫੈਟਸ ਕੋਲੈਸਟਰੌਲ ਨੂੰ ਕੰਟਰੋਲ ਕਰਦੇ ਹਨ।

ਚਮੜੀ ਲਈ ਲਾਭਕਾਰੀ: ਐਂਟੀਆਕਸੀਡੈਂਟਸ ਅਤੇ ਵਿਟਾਮਿਨ-ਈ ਚਮੜੀ ਨੂੰ ਜਵਾਨ ਅਤੇ ਨਮੀ ਵਾਲੀ ਰੱਖਦੇ ਹਨ।

ਪਾਚਨ ਸੁਧਾਰੇ: ਫਾਈਬਰ ਨਾਲ ਭਰਪੂਰ, ਕਬਜ਼ ਅਤੇ ਪੇਟ ਦੀਆਂ ਸਮੱਸਿਆਵਾਂ ਦੂਰ ਕਰਦੇ ਹਨ।

ਖੂਨ ਦੀ ਕਮੀ ਤੋਂ ਬਚਾਅ: ਆਇਰਨ ਦੀ ਮੌਜੂਦਗੀ ਐਨੀਮੀਆ ਨੂੰ ਰੋਕਦੀ ਹੈ। ਇਸ ਤੋਂ ਇਲਾਵਾ ਘੱਟ ਗਲਾਈਸੈਮਿਕ ਇੰਡੈਕਸ ਨਾਲ ਬਲੱਡ ਸ਼ੂਗਰ ਨੂੰ ਸੰਤੁਲਿਤ ਰੱਖਦੇ ਹਨ।

ਵਿਟਾਮਿਨ ਅਤੇ ਮਿਨਰਲਸ ਵਾਲਾਂ ਦੇ ਝੜਨ ਨੂੰ ਰੋਕਦੇ ਹਨ। ਜ਼ਿੰਕ ਅਤੇ ਐਂਟੀਆਕਸੀਡੈਂਟਸ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦੇ ਹਨ।

ਵਜ਼ਨ ਕੰਟਰੋਲ: ਫਾਈਬਰ ਅਤੇ ਪੌਸ਼ਟਿਕ ਤੱਤ ਭੁੱਖ ਨੂੰ ਕੰਟਰੋਲ ਕਰਕੇ ਵਜ਼ਨ ਘਟਾਉਣ ਵਿੱਚ ਮਦਦ ਕਰਦੇ ਹਨ।

ਰੋਜ਼ਾਨਾ 1-2 ਚਮਚ ਚਿੱਟੇ ਤਿੱਲ ਸਲਾਦ, ਦਹੀਂ, ਜਾਂ ਸਮੂਦੀ 'ਚ ਮਿਲਾ ਕੇ ਖਾਓ। ਬਹੁਤ ਜ਼ਿਆਦਾ ਮਾਤਰਾ ਵਿੱਚ ਖਾਣ ਤੋਂ ਬਚੋ, ਕਿਉਂਕਿ ਇਹ ਕੈਲੋਰੀ ਨਾਲ ਭਰਪੂਰ ਹੁੰਦੇ ਹਨ।

ਤਿੱਲ ਗਰਮ ਤਾਸੀਰ ਵਾਲੇ ਹੁੰਦੇ ਹਨ, ਇਸ ਲਈ ਜ਼ਿਆਦਾ ਖਾਣ ਨਾਲ ਮੂੰਹ ਦੇ ਛਾਲੇ ਜਾਂ ਸਰੀਰ ਵਿੱਚ ਗਰਮੀ ਵੱਧ ਸਕਦੀ ਹੈ।

ਗਰਭਵਤੀ ਮਹਿਲਾਵਾਂ ਧਿਆਨ ਰੱਖਣ – ਤਿੱਲ ਬੱਚੇਦਾਨੀ (uterus) ਨੂੰ ਪ੍ਰਭਾਵਿਤ ਕਰ ਸਕਦੇ ਹਨ, ਇਸ ਲਈ ਗਰਭਵਤੀ ਮਹਿਲਾਵਾਂ ਬਿਨਾਂ ਡਾਕਟਰੀ ਸਲਾਹ ਦੇ ਵੱਧ ਮਾਤਰਾ ਵਿੱਚ ਨਾ ਖਾਣ।

ਸਰਦੀਆਂ ਦੇ ਮੌਸਮ ਵਿੱਚ – ਤਿੱਲ ਗਰਮ ਤਾਸੀਰ ਵਾਲੇ ਹੁੰਦੇ ਹਨ, ਇਸ ਲਈ ਇਹਨਾਂ ਨੂੰ ਸਰਦੀਆਂ ਵਿੱਚ ਖਾਣਾ ਸਭ ਤੋਂ ਵਧੀਆ ਹੁੰਦਾ ਹੈ।