ਜੇ ਤੁਸੀਂ 40 ਸਾਲ ਦੇ ਹੋ ਜਾਂ ਇਸ ਉਮਰ ਦੇ ਨੇੜੇ ਪਹੁੰਚੇ ਹੋ, ਤਾਂ ਤੁਹਾਡੇ ਸਰੀਰ ਅਤੇ ਮਨ ਵਿੱਚ ਕਈ ਤਬਦੀਲੀਆਂ ਆਉਂਦੀਆਂ ਹਨ।



ਇਹ ਤਬਦੀਲੀਆਂ ਖੁਰਾਕ ਨਾਲ ਸਿੱਧਾ ਜੁੜੀਆਂ ਹੁੰਦੀਆਂ ਹਨ। ਸਿਹਤ ਮਾਹਿਰਾਂ ਦੇ ਮੁਤਾਬਿਕ, ਆਪਣੀ ਖੁਰਾਕ ਵਿੱਚ ਕੁਝ ਬਦਲਾਅ ਕਰਕੇ ਤੁਸੀਂ 40 ਸਾਲ ਤੋਂ ਬਾਅਦ ਵੀ ਆਪਣੇ ਆਪ ਨੂੰ ਤੰਦਰੁਸਤ ਅਤੇ ਜਵਾਨ ਮਹਿਸੂਸ ਕਰ ਸਕਦੇ ਹੋ।

ਸਰੀਰ ਨੂੰ ਤੰਦਰੁਸਤ ਰੱਖਣ ਅਤੇ ਗੁਰਦਿਆਂ ਨੂੰ ਸਹੀ ਕੰਮ ਕਰਨ ਲਈ ਦਿਨ ਵਿੱਚ 2.5 ਤੋਂ 3 ਲੀਟਰ ਪਾਣੀ ਪੀਣਾ ਜ਼ਰੂਰੀ ਹੈ।

ਜੇ ਆਮ ਪਾਣੀ ਬੋਰਿੰਗ ਲੱਗੇ ਤਾਂ ਨਾਰੀਅਲ ਪਾਣੀ, ਜੂਸ ਜਾਂ ਹਰਬਲ ਚਾਹ ਵੀ ਪੀ ਸਕਦੇ ਹੋ। ਇਸ ਨਾਲ ਤੁਹਾਡੀ ਸਿਹਤ ਵਧੀਆ ਰਹੇਗੀ ਤੇ 40 ਸਾਲ ਦੀ ਉਮਰ ਵਿੱਚ ਵੀ ਤੁਸੀਂ ਫਿੱਟ ਮਹਿਸੂਸ ਕਰੋਗੇ।

ਫਾਈਬਰ ਸਰੀਰ ਲਈ ਬਹੁਤ ਜਰੂਰੀ ਹੈ। ਇਹ ਕਬਜ਼ ਤੋਂ ਬਚਾਉਂਦਾ ਹੈ, ਭਾਰ ਸੰਤੁਲਿਤ ਰੱਖਦਾ ਹੈ ਅਤੇ ਕੋਲੈਸਟ੍ਰੋਲ ਤੇ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਦਾ ਹੈ।

ਫਾਈਬਰ ਲਈ ਬ੍ਰੋਕਲੀ, ਬੰਦ ਗੋਭੀ, ਅਖਰੋਟ, ਸਪਾਉਟ, ਹਰੀ ਚਾਹ ਅਤੇ ਬੇਰੀਆਂ ਖਾ ਸਕਦੇ ਹੋ। ਇਹਨਾਂ ਵਿੱਚ ਓਮੇਗਾ-3 ਵੀ ਹੁੰਦਾ ਹੈ ਜੋ ਕੈਂਸਰ ਤੋਂ ਬਚਾਉਂਦਾ ਹੈ।

ਰੋਜ਼ਾਨਾ ਦੀ ਖੁਰਾਕ ਵਿੱਚ ਅਕਸਰ ਮਾੜੀ ਚਰਬੀ ਜ਼ਿਆਦਾ ਹੁੰਦੀ ਹੈ। ਇਸ ਲਈ ਚੰਗੀ ਚਰਬੀ ਵਾਲੀਆਂ ਚੀਜ਼ਾਂ ਜਿਵੇਂ ਐਵੋਕਾਡੋ, ਜੈਤੂਨ, ਗਿਰੀਦਾਰ, ਬੀਜ ਅਤੇ ਕੋਲਡ ਪ੍ਰੈਸਡ ਤੇਲ ਖਾਣਾ ਲਾਭਦਾਇਕ ਹੈ। ਇਹ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੀਆਂ ਹਨ।

ਸਾਬਤ ਅਨਾਜ ਸਿਹਤ ਲਈ ਬਹੁਤ ਜਰੂਰੀ ਹਨ। ਓਟਸ, ਦਲੀਆ, ਲਾਲ ਚੌਲ ਆਦਿ ਖਾਣ ਨਾਲ ਦਿਨ ਭਰ ਊਰਜਾਵਾਨ ਰਹਿੰਦੇ ਹੋ ਅਤੇ ਇਹਨਾਂ ਵਿੱਚ ਵਿਟਾਮਿਨ B ਵੀ ਹੁੰਦਾ ਹੈ ਜੋ ਸਰੀਰ ਨੂੰ ਤੰਦਰੁਸਤ ਰੱਖਦਾ ਹੈ।

ਖੁਰਾਕ ਵਿੱਚ ਪਹਿਲਾਂ ਪੌਦੇ-ਅਧਾਰਤ ਪ੍ਰੋਟੀਨ ਜਿਵੇਂ ਸੋਇਆ ਦੁੱਧ, ਟੋਫੂ ਸ਼ਾਮਲ ਕਰੋ। ਨਾਲ ਹੀ ਮਾਸ, ਚਿਕਨ, ਅੰਡੇ, ਮੱਛੀ ਅਤੇ ਸੁੱਕੇ ਮੇਵੇ ਵੀ ਖਾ ਸਕਦੇ ਹੋ। ਯਕੀਨੀ ਬਣਾਓ ਕਿ ਦਿਨ ਵਿੱਚ ਲੋੜੀਂਦੀ ਮਾਤਰਾ ਵਿੱਚ ਪ੍ਰੋਟੀਨ ਮਿਲੇ।

ਤਲੇ ਹੋਏ ਅਤੇ ਪੈਕੇਡ ਭੋਜਨ ਕੋਲੈਸਟ੍ਰੋਲ ਅਤੇ ਬੀਪੀ ਵਧਾ ਸਕਦੇ ਹਨ, ਇਸ ਲਈ ਇਨ੍ਹਾਂ ਤੋਂ ਦੂਰੀ ਬਣਾਓ।

ਸਿਗਰਟ ਅਤੇ ਸ਼ਰਾਬ ਦਾ ਸੇਵਨ ਪੂਰੀ ਤਰ੍ਹਾਂ ਬੰਦ ਕਰੋ। ਇਹ ਤੁਹਾਨੂੰ ਕੈਂਸਰ ਅਤੇ ਜਿਗਰ ਦੀਆਂ ਸਮੱਸਿਆਵਾਂ ਤੋਂ ਬਚਾਏਗਾ।