ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਨੂੰ ਨੈਕਟੂਰੀਆ ਕਿਹਾ ਜਾਂਦਾ ਹੈ। ਇਹ ਇਕ ਆਮ ਪਰ ਪਰੇਸ਼ਾਨੀ ਵਾਲੀ ਸਿਹਤ ਸੰਬੰਧੀ ਸਮੱਸਿਆ ਹੈ, ਜੋ ਅਕਸਰ ਵੱਡੀ ਉਮਰ ਦੇ ਲੋਕਾਂ 'ਚ ਵੇਖੀ ਜਾਂਦੀ ਹੈ, ਪਰ ਕਈ ਵਾਰੀ ਇਹ ਨੌਜਵਾਨਾਂ ਨੂੰ ਵੀ ਹੋ ਸਕਦੀ ਹੈ।

ਇਸ ਸਮੱਸਿਆ ਕਰਕੇ ਨੀਂਦ ਵੱਧ ਵਾਰੀ ਟੁੱਟਦੀ ਹੈ, ਜਿਸ ਨਾਲ ਦਿਨ ਭਰ ਥਕਾਵਟ, ਚਿੜਚਿੜਾਪਨ ਤੇ ਮਨ ਨਾ ਲੱਗਣ ਵਾਂਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਜੇਕਰ ਇਹ ਲੰਬੇ ਸਮੇਂ ਤੱਕ ਰਹੇ ਤਾਂ ਇਹ ਡਾਇਬਟੀਜ਼, ਪਿਸ਼ਾਬ ਦੀ ਨਲੀ ਦੀ ਇੰਫੈਕਸ਼ਨ ਜਾਂ ਗੁੱਝੇ ਸਿਹਤ ਸੰਬੰਧੀ ਰੋਗਾਂ ਦੀ ਨਿਸ਼ਾਨੀ ਵੀ ਹੋ ਸਕਦੀ ਹੈ।

ਇਸ ਲਈ ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਰਹਿੰਦੀ ਹੈ, ਤਾਂ ਸਮੇਂ 'ਤੇ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।

ਰਾਤ ਨੂੰ ਵੱਧ ਪਾਣੀ ਪੀਣਾ ਜਾਂ ਸੋਣ ਤੋਂ ਥੋੜ੍ਹੀ ਦੇਰ ਪਹਿਲਾਂ ਚਾਹ, ਕੌਫੀ ਜਾਂ ਸ਼ਰਾਬ ਵਰਗੀਆਂ ਚੀਜ਼ਾਂ ਪੀਣ ਨਾਲ ਪਿਸ਼ਾਬ ਵੱਧ ਆਉਂਦਾ ਹੈ। ਇਹਨਾਂ ਪਦਾਰਥਾਂ 'ਚ ਅਜਿਹੇ ਗੁਣ ਹੁੰਦੇ ਹਨ ਜੋ ਸਰੀਰ ਤੋਂ ਪਾਣੀ ਵੱਧ ਕੱਢਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੰਦੇ ਹਨ।

ਕਈ ਵਾਰ ਬਲੱਡ ਪ੍ਰੈਸ਼ਰ ਦੀ ਦਵਾਈ ਪਿਸ਼ਾਬ ਵਧਾ ਦਿੰਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਵੀ ਰਾਤ ਨੂੰ ਵੱਧ ਪਿਸ਼ਾਬ ਆਉਂਦਾ ਹੈ।ਇਸ ਨਾਲ ਨੀਂਦ 'ਚ ਰੁਕਾਵਟ ਆ ਸਕਦੀ ਹੈ।

ਵਧੀਕ ਉਮਰ ਦੇ ਪੁਰਸ਼ਾਂ ਵਿੱਚ ਪ੍ਰੋਸਟੇਟ ਦੀ ਸਮੱਸਿਆ ਆਮ ਹੁੰਦੀ ਹੈ।ਇਸ ਕਰਕੇ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ। ਯੂਰੀਨ ਇਨਫੈਕਸ਼ਨ ਜਾਂ ਬਲੈਡਰ ਦੀ ਬਿਮਾਰੀ ਵੀ ਕਾਰਨ ਹੋ ਸਕਦੀ ਹੈ।

ਰਾਤ ਨੂੰ ਵਧੇਰੇ ਪਿਸ਼ਾਬ ਤੋਂ ਬਚਣ ਲਈ ਇਹ ਸਾਵਧਾਨੀਆਂ ਰੱਖੋ: ਸੌਣ ਤੋਂ 2-3 ਘੰਟੇ ਪਹਿਲਾਂ ਪਾਣੀ ਘੱਟ ਪੀਓ। ਕੈਫੀਨ ਅਤੇ ਅਲਕੋਹਲ ਤੋਂ ਬਚੋ।

ਸੌਣ ਤੋਂ ਪਹਿਲਾਂ ਪਿਸ਼ਾਬ ਕਰਨਾ ਨਾ ਭੁੱਲੋ। ਦਵਾਈਆਂ ਦੀ ਟਾਈਮਿੰਗ ਡਾਕਟਰ ਨਾਲ ਸਲਾਹ ਲੈ ਕੇ ਬਦਲੋ।

ਰਾਤ ਨੂੰ ਭਾਰੀ ਜਾਂ ਤਿੱਖਾ ਭੋਜਨ ਨਾ ਖਾਓ।

ਰਾਤ ਨੂੰ ਭਾਰੀ ਜਾਂ ਤਿੱਖਾ ਭੋਜਨ ਨਾ ਖਾਓ।