ਕੇਲਾ ਖਾਣ ਦੇ ਫਾਇਦੇ ਤਾਂ ਹਰ ਕੋਈ ਜਾਣਦਾ ਹੈ ਪਰ ਲੋਕ ਅਕਸਰ ਇਸ ਦੇ ਛਿਲਕੇ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ।



ਪਰ ਇਹ ਛਿਲਕੇ ਪੋਸ਼ਣ ਨਾਲ ਭਰਪੂਰ ਹੁੰਦੇ ਹਨ ਅਤੇ ਇਸ ਦੇ ਕਈ ਫਾਇਦੇ ਹੁੰਦੇ ਹਨ। ਜਾਣੋ ਇਨ੍ਹਾਂ ਦੇ ਫਾਇਦੇ।



ਕੇਲੇ ਦੇ ਛਿਲਕੇ ਵਿੱਚ ਵਿਟਾਮਿਨ ਬੀ6, ਪੋਟਾਸ਼ੀਅਮ, ਮੈਗਨੀਸ਼ੀਅਮ, ਮੈਂਗਨੀਜ਼ ਅਤੇ ਕਾਪਰ ਹੁੰਦਾ ਹੈ।



ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਹੋਣ ਕਾਰਨ ਇਹ ਚਾਹ ਦਿਲ ਦੀ ਸਿਹਤ ਅਤੇ ਨੀਂਦ ਦੀ ਗੁਣਵੱਤਾ ਨੂੰ ਸੁਧਾਰਨ ਲਈ ਫਾਇਦੇਮੰਦ ਹੈ।



ਇਸ ਦੇ ਨਾਲ ਹੀ ਇਸ ‘ਚ ਮੌਜੂਦ ਵਿਟਾਮਿਨ ਬੀ6 ਇਮਿਊਨ ਸਿਸਟਮ ਅਤੇ ਲਾਲ ਰਕਤਾਣੂਆਂ ਨੂੰ ਵਿਕਸਿਤ ਕਰਨ ‘ਚ ਵੀ ਮਦਦ ਕਰਦਾ ਹੈ।



ਛਿਲਕੇ ਵਾਲੀ ਚਾਹ ‘ਚ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਸ ਨੂੰ ਪੀਣ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਜਿਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ।



ਕੇਲੇ ਦੇ ਛਿਲਕੇ ਵਿੱਚ ਮੌਜੂਦ ਪੋਟਾਸ਼ੀਅਮ ਅਤੇ ਪਾਣੀ ਹਾਈ ਸੋਡੀਅਮ ਡਾਇਟ ਲੈਣ ਕਰਕੇ ਹੋਣ ਵਾਲੀ ਬਲਾਟਿੰਗ ਨੂੰ ਬੈਲੇਂਸ ਕਰਦਾ ਹੈ।



ਜੇਕਰ ਕੇਲੇ ਦੇ ਛਿਲਕੇ ਦੀ ਚਾਹ ਪੀਤੀ ਜਾਵੇ ਤਾਂ ਇਸ ‘ਚ ਮੌਜੂਦ ਤੱਤ ਦਿਲ ਦੀ ਸਿਹਤ ਨੂੰ ਸਿਹਤਮੰਦ ਰੱਖਦੇ ਹਨ।



ਕੇਲੇ ਦੇ ਛਿਲਕੇ ਨੂੰ ਉਬਲਦੇ ਪਾਣੀ ਵਿੱਚ ਪਾ ਕੇ ਪਕਾਓ। ਪਕਾਉਣ ਤੋਂ ਬਾਅਦ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਲਓ। ਕੇਲੇ ਦੀ ਚਾਹ ਤਿਆਰ ਹੈ।



ਜੇ ਤੁਸੀਂ ਚਾਹੋ ਤਾਂ ਥੋੜ੍ਹੀ ਜਿਹੀ ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਇਸ ਚਾਹ ਦਾ ਸੁਆਦ ਵਧਾ ਸਕਦੇ ਹੋ।