ਅੰਡਾ ਇੱਕ ਸੁਪਰਫੂਡ ਹੈ। ਅੰਡੇ ਵਿੱਚ ਵਿਟਾਮਿਨ ਬੀ12, ਬੀ6, ਬੀ5, ਵਿਟਾਮਿਨ ਏ, ਵਿਟਾਮਿਨ ਡੀ ਤੋਂ ਇਲਾਵਾ ਇਹ ਫੋਲੇਟ, ਕੈਲਸ਼ੀਅਮ ਅਤੇ ਹੋਰ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।



ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਦੇ ਵਿੱਚ ਰਹਿੰਦੇ ਹਨ, ਤਾਂ ਆਓ ਅੱਜ ਜਾਣਦੇ ਹਾਂ ਕਿ ਗਰਮੀਆਂ ਦੇ ਵਿੱਚ ਇਸ ਦਾ ਸੇਵਨ ਕਰਨਾ ਸਹੀ ਰਹਿੰਦਾ ਹੈ ਜਾਂ ਨਹੀਂ?



ਅੰਡੇ ਖਾਣ ਨੂੰ ਲੈ ਕੇ ਲੋਕਾਂ ਵਿਚ ਕਈ ਮਿੱਥ ਪ੍ਰਚਲਿਤ ਹਨ, ਜਿਨ੍ਹਾਂ ਵਿਚੋਂ ਇਕ ਹੈ ਗਰਮੀਆਂ ਵਿਚ ਇਸ ਦਾ ਸੇਵਨ ਨਾ ਕਰਨਾ।



ਮੰਨਿਆ ਜਾਂਦਾ ਹੈ ਕਿ ਅੰਡੇ ਦੀ ਤਾਸੀਰ ਗਰਮ ਹੈ, ਇਸ ਲਈ ਇਸ ਨੂੰ ਖਾਣ ਨਾਲ ਗਰਮੀਆਂ 'ਚ ਦਸਤ ਜਾਂ ਉਲਟੀਆਂ ਹੋ ਸਕਦੀਆਂ ਹਨ।



ਜੇਕਰ ਅਸੀਂ ਗਰਮੀਆਂ ਵਿੱਚ ਬਹੁਤ ਜ਼ਿਆਦਾ ਅੰਡੇ ਖਾਂਦੇ ਹਾਂ ਤਾਂ ਕੀ ਸਾਡੇ ਸਰੀਰ ਨੂੰ ਕੋਈ ਨੁਕਸਾਨ ਹੋਵੇਗਾ?



ਅੰਡੇ 'ਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦੀ ਹੈ।



ਜਿੱਥੋਂ ਤੱਕ ਗਰਮੀਆਂ ਦਾ ਸਵਾਲ ਹੈ, ਤੁਸੀਂ ਗਰਮੀਆਂ ਦੇ ਮੌਸਮ ਵਿੱਚ ਹਰ ਰੋਜ਼ ਇੱਕ ਜਾਂ ਦੋ ਅੰਡੇ ਖਾ ਸਕਦੇ ਹੋ।



ਮਾਹਿਰ ਦੇ ਅਨੁਸਾਰ ਤੁਸੀਂ ਅੰਡੇ ਨੂੰ ਉਬਾਲ ਕੇ ਜਾਂ ਆਮਲੇਟ ਬਣਾ ਕੇ ਖਾ ਸਕਦੇ ਹੋ।



ਗਰਮੀਆਂ ਦੇ ਮੌਸਮ 'ਚ ਜ਼ਿਆਦਾ ਅੰਡੇ ਨਾ ਖਾਓ ਦੋ ਜਾਂ ਤਿੰਨ ਤੋਂ ਜ਼ਿਆਦਾ ਅੰਡੇ ਖਾਣ ਨਾਲ ਤੁਹਾਡੇ ਪੇਟ 'ਚ ਜਲਣ ਹੋ ਸਕਦੀ ਹੈ।



ਬਹੁਤ ਜ਼ਿਆਦਾ ਅੰਡੇ ਖਾਣ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਅਤੇ ਪੇਟ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਪਰ ਜੇਕਰ ਤੁਸੀਂ ਸਿਰਫ ਇੱਕ ਜਾਂ ਦੋ ਅੰਡੇ ਖਾਓਗੇ ਤਾਂ ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ।