ਕੇਲਾ ਸੁਆਦੀ ਤੇ ਪੌਸ਼ਟਿਕ ਫਲ ਹੈ, ਜਿਸ ਨੂੰ ਦੁਨੀਆ ਭਰ ਦੇ ਲੋਕ ਆਪਣੀ ਖੁਰਾਕ ਦਾ ਹਿੱਸਾ ਬਣਾਉਂਦੇ ਹਨ।



ਇਸ ’ਚ ਵਿਟਾਮਿਨ, ਖਣਿਜ ਅਤੇ ਫਾਈਬਰ ਭਰਪੂਰ ਮਾਤਰਾ ’ਚ ਹੁੰਦਾ ਹੈ, ਜੋ ਇਸ ਨੂੰ ਸੁਪਰਫੂਡ ਬਣਾਉਂਦਾ ਹੈ।



ਇਹ ਅਜਿਹਾ ਫਲ ਹੈ ਜੋ ਕਿ ਪੂਰਾ ਸਾਲ ਮਿਲਦਾ ਹੈ ਅਤੇ ਇਹ ਬਜਟ ਫ੍ਰੈਂਡਲੀ ਫਰੂਟ ਹੈ।



ਕੇਲੇ 'ਚ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ।

ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।



ਇਸ ਤੋਂ ਇਲਾਵਾ ਕੇਲੇ 'ਚ ਫਾਈਬਰ ਅਤੇ ਵਿਟਾਮਿਨ-ਸੀ ਵੀ ਹੁੰਦਾ ਹੈ, ਜੋ ਦਿਲ ਦੀ ਸਿਹਤ ਨੂੰ ਠੀਕ ਰੱਖਦਾ ਹੈ।

ਕੇਲੇ 'ਚ ਜ਼ਿਆਦਾ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।



ਫਾਈਬਰ ਕਬਜ਼ ਤੇ ਦਸਤ ਵਰਗੀਆਂ ਪਾਚਨ ਸਮੱਸਿਆਵਾਂ ਨੂੰ ਰੋਕਣ ਵਿਚ ਮਦਦ ਕਰਦਾ ਹੈ।



ਇਸ ਤੋਂ ਇਲਾਵਾ ਕੇਲੇ 'ਚ ਪੋਟਾਸ਼ੀਅਮ ਦੀ ਵੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਣ 'ਚ ਮਦਦ ਕਰਦੀ ਹੈ।

ਕੇਲੇ 'ਚ ਕੈਲੋਰੀ ਘੱਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ, ਜੋ ਭਾਰ ਘਟਾਉਣ 'ਚ ਮਦਦ ਕਰ ਸਕਦਾ ਹੈ।



ਫਾਈਬਰ ਤੁਹਾਡੇ ਪੇਟ ਨੂੰ ਜ਼ਿਆਦਾ ਦੇਰ ਤਕ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ, ਜਿਸ ਨਾਲ ਤੁਹਾਨੂੰ ਘੱਟ ਖਾਣ ਦੀ ਸੰਭਾਵਨਾ ਵੱਧ ਜਾਂਦੀ ਹੈ।