ਪ੍ਰਦੂਸ਼ਣ ਕਰਕੇ ਗਲਾ ਹੋ ਗਿਆ ਖਰਾਬ ਤਾਂ ਇਸ ਪਾਣੀ ਨਾਲ ਕਰੋ ਗਰਾਰੇ
ਪ੍ਰਦੂਸ਼ਣ ਦਾ ਪੱਧਰ ਵਧਣ ਦੇ ਨਾਲ ਹੀ ਸਾਹ ਲੈਣ ਅਤੇ ਗਲੇ ਵਿੱਚ ਖਰਾਸ਼ ਦੇ ਮਾਮਲੇ ਵੀ ਵੱਧ ਰਹੇ ਹਨ
ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡਾ ਗਲਾ ਬੰਦ ਹੋ ਗਿਆ ਹੈ ਤਾਂ ਤੁਹਾਨੂੰ ਇਸ ਪਾਣੀ ਦੇ ਗਰਾਰੇ ਕਰਨੇ ਚਾਹੀਦੇ ਹਨ
ਬੰਦ ਗਲੇ ਲਈ ਤੁਸੀਂ ਨਮਕ ਵਾਲੇ ਪਾਣੀ ਦੇ ਗਰਾਰੇ ਕਰ ਸਕਦੇ ਹੋ
ਇਸ ਦੇ ਲਈ ਤੁਸੀਂ ਇੱਕ ਗਿਲਾਸ ਕੋਸੇ ਪਾਣੀ ਵਿੱਚ ਅੱਧਾ ਚਮਚ ਨਮਕ ਪਾਓ ਅਤੇ ਇਸ ਨੂੰ ਮਿਲਾਓ
ਨਮਕ ਵਾਲਾ ਪਾਣੀ ਗਲੇ ਦੀ ਖਰਾਸ਼ ਅਤੇ ਸੋਜ ਨੂੰ ਘੱਟ ਕਰਦਾ ਹੈ
ਇਹ ਗਲੇ ਵਿੱਚ ਜਮ੍ਹਾ ਬੈਕਟੀਰੀਆ ਅਤੇ ਟਾਕਸਿਕ ਪਦਾਰਥਾਂ ਨੂੰ ਸਾਫ ਕਰਦਾ ਹੈ
ਇਸ ਤੋਂ ਇਲਾਵਾ ਤੁਸੀਂ ਹਲਦੀ ਵਾਲੇ ਪਾਣੀ ਨਾਲ ਵੀ ਗਰਾਰੇ ਕਰ ਸਕਦੇ ਹੋ
ਇਸ ਦੇ ਲਈ ਤੁਸੀਂ ਇੱਕ ਗਿਲਾਸ ਕੋਸੇ ਪਾਣੀ ਵਿੱਚ ਅੱਧਾ ਚਮਚ ਹਲਦੀ ਅਤੇ ਇੱਕ ਚੁਟਕੀ ਨਮਕ ਮਿਲਾ ਕੇ ਗਰਾਰੇ ਕਰ ਸਕਦੇ ਹੋ
ਹਲਦੀ ਵਾਲੇ ਪਾਣੀ ਨਾਲ ਤੁਸੀਂ ਦਿਨ ਵਿੱਚ 2 ਵਾਰ ਗਰਾਰੇ ਕਰ ਸਕਦੇ ਹੋ