ਸਾਡੇ ਘਰ ਵਿੱਚ ਕਈ ਦੇਸੀ ਨੁਸਖੇ ਹੁੰਦੇ ਹਨ ਜਿਨ੍ਹਾਂ ਤੋਂ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਇਨ੍ਹਾਂ ਵਿਚੋਂ ਸਾਡੀ ਰਸੋਈ ਵਿੱਚ ਲੌਂਗ ਅਤੇ ਅਦਰਕ ਮੌਜੂਦ ਹਨ ਦੋਵੇਂ ਹੀ ਕਈ ਬਿਮਾਰੀਆਂ ਲਈ ਫਾਇਦੇਮੰਦ ਹਨ ਗੱਲ ਕਰੀਏ ਲੌਂਗ ਦੀ ਤਾਂ ਇਹ ਕਈ ਪੌਸ਼ਟਿਕ ਤੱਤਾਂ ਦਾ ਖਜਾਨਾ ਹੈ ਇਸ ਵਿੱਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਕਾਰਬੋਹਾਈਡ੍ਰੇਟ ਅਤੇ ਸੋਡੀਅਮ ਪਾਏ ਜਾਂਦੇ ਹਨ ਲੌਂਗ ਖਾਣ ਨਾਲ ਖੰਘ ਅਤੇ ਅਸਥਮਾ ਵਰਗੀ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਇਸ ਦਾ ਤੇਲ ਖੰਘ ਦੀ ਬਿਮਾਰੀ ਦਾ ਰਾਮਬਾਣ ਹੈ ਅਦਰਕ ਵੀ ਲੌਂਗ ਦੀ ਤਰ੍ਹਾਂ ਕਈ ਬਿਮਾਰੀਆਂ ਲਈ ਫਾਇਦੇਮੰਦ ਹੈ ਖੰਘ ਵੇਲੇ ਲੋਕ ਅਦਰਕ ਦੀ ਚਾਹ ਜਾਂ ਕੱਚਾ ਅਦਰਕ ਖਾਣ ਦੀ ਸਲਾਹ ਦਿੰਦੇ ਹਨ ਇਸ ਹਿਸਾਬ ਨਾਲ ਦੋਵੇਂ ਹੀ ਖੰਘ ਦੇ ਲਈ ਫਾਇਦੇਮੰਦ ਹਨ, ਜੋ ਸਮੇਂ 'ਤੇ ਮੌਜੂਦ ਹੋਵੇ, ਉਸ ਦੀ ਵਰਤੋਂ ਕਰ ਲਓ