ਦੇਸ਼ ਭਰ ਦੇ ਪੰਜ ਰਾਜਾਂ ਵਿਚ ਮਲੇਰੀਏ ਕਾਰਨ ਸਥਿਤੀ ਗੰਭੀਰ ਹੋ ਗਈ ਹੈ।



ਇੱਥੇ ਮਲੇਰੀਆ ਦੇ ਸਭ ਤੋਂ ਵੱਧ ਪਾਜ਼ੇਟਿਵ ਕੇਸ ਪਾਏ ਜਾ ਰਹੇ ਹਨ।



ਅਜਿਹੇ ਵਿਚ ਕੇਂਦਰੀ ਸਿਹਤ ਮੰਤਰਾਲੇ ਦੇ ਨੈਸ਼ਨਲ ਸੈਂਟਰ ਫਾਰ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਨੇ ਵੀ ਗੰਭੀਰ ਮਲੇਰੀਆ ਦੇ ਲੱਛਣਾਂ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ ਹਨ।



1. ਮਰੀਜ਼ ਪੂਰੀ ਤਰ੍ਹਾਂ ‘ਬੇਜਾਨ’ ਹੋ ਜਾਂਦਾ ਹੈ, ਯਾਨੀ ਬੈਠਣ ਦੇ ਯੋਗ ਵੀ ਨਹੀਂ ਹੁੰਦਾ।



ਇਸ ਮਿਆਦ ਦੇ ਦੌਰਾਨ, ਵਿਅਕਤੀ ਹਲਕੀ ਬੇਹੋਸ਼ੀ ਜਾਂ ਕੋਮਾ ਦੀ ਸਥਿਤੀ ਵਿਚ ਜਾ ਸਕਦਾ ਹੈ।



2. ਸਾਹ ਲੈਣ ਵਿਚ ਮੁਸ਼ਕਲ ਆਉਣਾ।



3. ਗੰਭੀਰ ਅਨੀਮੀਆ ਅਤੇ ਅਚਾਨਕ ਖੂਨ ਦੀ ਜ਼ਿਆਦਾ ਕਮੀ।



5. ਕੁਝ ਵੀ ਪੀ ਨਾ ਹੋਣਾ ਅਤੇ ਉਲਟੀਆਂ ਆਉਣਾ।



4. ਬੇਹੋਸ਼ੀ ਵਿਚ ਕੜਵੱਲ ਜਾਂ ਦੌਰੇ।



6. ਗਹਿਰਾ ਅਤੇ ਬਹੁਤ ਘੱਟ ਮਾਤਰਾ ਵਿੱਚ ਪਿਸ਼ਾਬ ਆਉਣਾ।
ਮਲੇਰੀਆ ਦੇ ਮਰੀਜ਼ ਦੀ ਜਿੰਨੀ ਜਲਦੀ ਹੋ ਸਕੇ ਪਛਾਣ ਕਰਨੀ ਜ਼ਰੂਰੀ ਹੈ ਤਾਂ ਜੋ ਉਸ ਨੂੰ ਤੁਰਤ ਐਮਰਜੈਂਸੀ ਇਲਾਜ ਦਿੱਤਾ ਜਾ ਸਕੇ।