ਹਰੀ ਇਲਾਇਚੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਕਈ ਵੱਡੀਆਂ ਬਿਮਾਰੀਆਂ ਨੂੰ ਆਪਣੇ ਆਪ ਤੋਂ ਦੂਰ ਰੱਖਿਆ ਜਾ ਸਕਦਾ ਹੈ।



ਆਓ ਜਾਣਦੇ ਹਾਂ ਮੈਡੀਕਲ ਨਿਊਜ਼ ਟੂਡੇ ਦੇ ਮੁਤਾਬਕ ਹਰੀ ਇਲਾਇਚੀ ਖਾਣ ਦੇ ਫਾਇਦਿਆਂ ਬਾਰੇ।



ਹਰੀ ਇਲਾਇਚੀ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਕਾਰਬੋਹਾਈਡ੍ਰੇਟ, ਪ੍ਰੋਟੀਨ ਅਤੇ ਫਾਈਬਰ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ।



ਹਰੀ ਇਲਾਇਚੀ ਨਾ ਸਿਰਫ਼ ਸਾਹ ਦੀ ਬਦਬੂ ਨੂੰ ਦੂਰ ਕਰਦੀ ਹੈ, ਸਗੋਂ ਇਹ ਮੂੰਹ ਦੀ ਲਾਗ, ਕੈਵਿਟੀ ਅਤੇ ਸੋਜ ਨੂੰ ਦੂਰ ਰੱਖਣ ਵਿੱਚ ਵੀ ਮਦਦਗਾਰ ਹੈ।



ਹਰੀ ਇਲਾਇਚੀ ਨੂੰ ਰੋਜ਼ਾਨਾ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ



ਹਰੀ ਇਲਾਇਚੀ ਵਿੱਚ ਐਂਟੀਆਕਸੀਡੈਂਟ ਤੱਤ ਹੁੰਦੇ ਹਨ, ਜੋ ਦਿਲ ਦੀ ਸਿਹਤ ਨੂੰ ਬਿਹਤਰ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ।



ਹਰੀ ਇਲਾਇਚੀ ਖਾਣ ਨਾਲ ਲੀਵਰ ਨੂੰ ਸਿਹਤਮੰਦ ਰੱਖਣ ‘ਚ ਮਦਦ ਮਿਲਦੀ ਹੈ।



ਇਸ ‘ਚ ਡੀਟੌਕਸੀਫਾਇੰਗ ਏਜੰਟ ਹੁੰਦਾ ਹੈ ਜੋ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਲੀਵਰ ਨਾਲ ਸਬੰਧਤ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।



ਹਰੀ ਇਲਾਇਚੀ ਦਾ ਸੇਵਨ ਕੈਂਸਰ ਨੂੰ ਦੂਰ ਰੱਖਣ ‘ਚ ਵੀ ਮਦਦ ਕਰ ਸਕਦਾ ਹੈ। ਇਸ ‘ਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ, ਜੋ ਕੈਂਸਰ ਸੈੱਲਾਂ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।



ਅਜਿਹੀ ਸਥਿਤੀ ਵਿੱਚ ਤੁਸੀਂ ਹਰੀ ਇਲਾਇਚੀ ਦਾ ਸੇਵਨ ਕਰਕੇ ਆਪਣੇ ਆਪ ਨੂੰ ਕੈਂਸਰ ਤੋਂ ਬਚਾ ਸਕਦੇ ਹੋ।