ਪੀਜ਼ਾ ਦੇ ਨਾਮ ਸੁਣਦੇ ਹੀ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ, ਕਿਉਂਕਿ ਇਹ ਸਭ ਨੂੰ ਖਾਣਾ ਖੂਬ ਪਸੰਦ ਹੁੰਦਾ ਹੈ। ਇਹ ਬਾਜ਼ਾਰ ਵਿੱਚ ਕਈ ਫਲੇਵਰਾਂ ਵਿੱਚ ਉਪਲਬਧ ਹੈ



ਪਰ ਜੇਕਰ ਤੁਸੀਂ ਹੱਦ ਤੋਂ ਵੱਧ ਖਾ ਰਹੇ ਪੀਜ਼ਾ ਤਾਂ ਸਾਵਧਾਨ ਹੋ ਜਾਓ



ਪੀਜ਼ਾ ਜ਼ਿਆਦਾ ਮਸਾਲੇਦਾਰ ਅਤੇ ਮੈਦੇ ਤੋਂ ਤਿਆਰ ਕੀਤਾ ਜਾਂਦਾ ਹੈ, ਜਿਸ ਕਾਰਨ ਇਸ ਵਿਚ ਜ਼ਿਆਦਾ ਕੈਲੋਰੀ ਹੁੰਦੀ ਹੈ ਅਤੇ ਇਹ ਮੋਟਾਪਾ, ਸ਼ੂਗਰ ਵਰਗੀਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ



ਪੀਜ਼ਾ 'ਚ ਪਨੀਰ ਅਤੇ ਮੱਖਣ ਜ਼ਿਆਦਾ ਹੁੰਦਾ ਹੈ, ਜਿਸ ਨਾਲ ਕੋਲੈਸਟ੍ਰਾਲ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ



ਪੀਜ਼ੇ ਦਾ ਬੇਸ ਮੈਦੇ ਤੋਂ ਤਿਆਰ ਕੀਤਾ ਜਾਂਦਾ ਹੈ, ਜਿਸ ਨਾਲ ਪਾਚਨ ਤੰਤਰ ਪ੍ਰਭਾਵਿਤ ਹੁੰਦਾ ਹੈ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਰਹਿੰਦੀ ਹੈ



ਇਸ 'ਚ ਜ਼ਿਆਦਾ ਸੋਡੀਅਮ ਹੋਣ ਕਾਰਨ ਬਲੱਡ ਪ੍ਰੈਸ਼ਰ ਵਰਗੀ ਸਮੱਸਿਆ ਵੱਧ ਸਕਦੀ ਹੈ



ਇਸ ਕਰਕੇ ਲੋਕ ਮੋਟਾਪੇ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ



ਇਸ ਤੋਂ ਇਲਾਵਾ ਪੀਜ਼ਾ 'ਚ ਕੈਫੀਨ ਹੁੰਦਾ ਹੈ ਜੋ ਨੀਂਦ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ



ਪੀਜ਼ਾ ਖਾਣਾ ਸਿਹਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਇਸ ਕਾਰਨ ਕਈ ਬਿਮਾਰੀਆਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਸਭ ਤੋਂ ਬਚਣ ਲਈ ਤੁਹਾਨੂੰ ਪੀਜ਼ਾ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ



ਜੇਕਰ ਤੁਸੀਂ ਪੀਜ਼ਾ ਖਾਣਾ ਪਸੰਦ ਕਰਦੇ ਹੋ, ਤਾਂ ਤੁਸੀਂ ਇਸ ਨੂੰ ਸਿਹਤਮੰਦ ਸਮੱਗਰੀ ਦੀ ਵਰਤੋਂ ਕਰਕੇ ਘਰ ਵਿੱਚ ਬਣਾ ਸਕਦੇ ਹੋ। ਇਹ ਤੁਹਾਡੀ ਸਿਹਤ ਲਈ ਸਹੀ ਰਹੇਗਾ