ਗਰਮੀਆਂ ਦੇ ਮੌਸਮ ਦੇ ਵਿੱਚ ਜਦੋਂ ਲੂ ਚੱਲਣ ਲੱਗਦੀ ਹੈ ਤਾਂ ਗਰਮੀ ਹੋਰ ਜ਼ਿਆਦਾ ਵੱਧ ਜਾਂਦੀ ਹੈ। ਲੂ ਕਰਕੇ ਤੁਸੀਂ ਬਿਮਾਰ ਵੀ ਪੈ ਸਕਦੇ ਹੋ



ਪਰ ਕੀ ਤੁਸੀਂ ਜਾਣਦੇ ਹੋ ਕਿ ਲੂ ਵੀ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ।



ਅਜਿਹੇ 'ਚ ਗਰਮੀਆਂ 'ਚ ਆਪਣੇ ਸਰੀਰ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ।



ਅਜਿਹੇ 'ਚ ਗਰਮੀਆਂ 'ਚ ਆਪਣੇ ਸਰੀਰ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ।



ਜਦੋਂ ਕਿਸੇ ਵੀ ਇਲਾਕੇ ਦਾ ਤਾਪਮਾਨ 40 ਡਿਗਰੀ ਤੋਂ ਵੱਧ ਰਹਿੰਦਾ ਹੈ ਤਾਂ ਲੂ ਦਾ ਖਤਰਾ ਰਹਿੰਦਾ ਹੈ। ਗਰਮੀ ਕਾਰਨ ਦਿਲ ਦੇ ਰੋਗ ਦੀ ਸ਼ਿਕਾਇਤ ਹੋ ਸਕਦੀ ਹੈ



ਅਜਿਹੀ ਸਥਿਤੀ ਵਿੱਚ ਇਸ ਤੋਂ ਬਚਣ ਲਈ ਲੱਛਣਾਂ ਨੂੰ ਪਛਾਣ ਕੇ ਜਾਨ ਨੂੰ ਬਚਾਇਆ ਜਾ ਸਕਦਾ ਹੈ।



ਜੇ ਧੁੱਪ ਕਾਰਨ ਲਗਾਤਾਰ ਸਿਰਦਰਦ ਹੋ ਰਿਹਾ ਹੈ ਤਾਂ ਬੀਪੀ ਵਧਣ ਦਾ ਖਤਰਾ ਰਹਿੰਦਾ ਹੈ।



ਜੇਕਰ ਸਹੀ ਸਮੇਂ ਉੱਤੇ ਬੀਪੀ ਦਾ ਇਲਾਜ ਨਾ ਕੀਤਾ ਜਾਵੇ ਤਾਂ ਦਿਲ ਦਾ ਦੌਰਾ ਪੈ ਸਕਦਾ ਹੈ।



ਵਧਦੇ ਤਾਪਮਾਨ ਦੇ ਦੌਰਾਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਜਿਸ ਨਾਲ ਦਿਲ ਦੇ ਰੋਗ ਹੋ ਸਕਦੇ ਹਨ।



ਜੇਕਰ ਤੁਹਾਨੂੰ ਜ਼ਿਆਦਾ ਕੰਮ ਕੀਤੇ ਬਿਨ੍ਹਾਂ ਹੀ ਥਕਾਵਟ ਮਹਿਸੂਸ ਹੋ ਰਹੀ ਹੈ। ਤਾਂ ਇਹ ਦਿਲ ਦੇ ਦੌਰੇ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ।



ਕੁਝ ਲੋਕ ਗਰਮੀਆਂ 'ਚ ਜਲਦੀ ਥੱਕ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਆਮ ਨਹੀਂ ਰਹਿੰਦਾ, ਜਿਸ ਦਾ ਸਿੱਧਾ ਅਸਰ ਦਿਲ 'ਤੇ ਪੈਂਦਾ ਹੈ।



ਜੇਕਰ ਤੁਸੀਂ ਗਰਮੀਆਂ ਵਿੱਚ ਅਚਾਨਕ ਬੇਹੋਸ਼ ਹੋ ਜਾਂਦੇ ਹੋ, ਤਾਂ ਇਹ ਵੀ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ। ਤੁਰੰਤ ਡਾਕਟਰ ਨੂੰ ਚੈੱਕ ਕਰਵਾਓ