ਹਾਰਟ ਅਟੈਕ ਤੋਂ ਬਚਣ ਲਈ ਕੀ ਕਰਨਾ ਚਾਹੀਦਾ? ਹਾਰਟ ਅਟੈਕ ਦਾ ਖਤਰਾ ਨੌਜਵਾਨਾਂ ਵਿੱਚ ਜ਼ਿਆਦਾ ਦੇਖਿਆ ਜਾ ਰਿਹਾ ਹੈ ਇਸ ਖਤਰਨਾਕ ਬਿਮਾਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਦਿਲ ਨੂੰ ਸਿਹਤਮੰਦ ਰੱਖਣ ਲਈ ਸੰਤੁਲਿਤ ਆਹਾਰ ਲਓ, ਇਸ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਦਾ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਦੇ ਵਧੇ ਹੋਏ ਪੱਧਰ ਨੂੰ ਹਾਰਟ ਅਟੈਕ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਟ੍ਰਾਂਸ ਫੈਟ ਅਤੇ ਸੈਚੂਰੇਟਿਡ ਫੈਟ ਦੇ ਸੇਵਨ ਤੋਂ ਬਚੋ। ਪ੍ਰੋਸੈਸਡ ਅਤੇ ਜੰਕ ਫੂਡ ਵਿੱਚ ਇਹ ਜ਼ਿਆਦਾ ਹੁੰਦੇ ਹਨ ਨਮਕ ਖਾਣਾ ਘੱਟ ਕਰ ਦਿਓ ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਨਿਯਮਿਤ ਸਰੀਰਕ ਗਤੀਵਿਧੀਆਂ ਅਤੇ ਯੋਗ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਸਮੋਕਿੰਗ ਅਤੇ ਸ਼ਰਾਬ ਦਾ ਸੇਵਨ ਦਿਲ ਦੇ ਲਈ ਹਾਨੀਕਾਰਕ ਹੈ ਜੋ ਕਿ ਹਾਰਟ ਅਟੈਕ ਦੀ ਸਮੱਸਿਆ ਨੂੰ ਵਧਾ ਦਿੰਦਾ ਹੈ ਇਸ ਕਰਕੇ ਹਾਰਟ ਅਟੈਕ ਦੇ ਖਤਰੇ ਤੋਂ ਬਚਣ ਲਈ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ