ਸਿਹਤਮੰਦ ਜੀਵਨ ਲਈ ਸਿਰਫ਼ ਐਕਸਰਸਾਈਜ਼ ਹੀ ਨਹੀਂ, ਸਾਫ਼ ਪੇਟ ਅਤੇ ਚੰਗੀ ਗਟ ਹੈਲਥ ਵੀ ਜ਼ਰੂਰੀ ਹੈ।

ਜੇ ਪੇਟ 'ਚ ਗੈਸ, ਐਸਿਡਿਟੀ ਜਾਂ ਗੜਬੜ ਰਹਿੰਦੀ ਹੈ ਤਾਂ ਇਹ ਸਰੀਰ ਨੂੰ ਬਿਮਾਰ ਕਰ ਸਕਦੀ ਹੈ। ਪਰ ਫਿਕਰ ਨਾ ਕਰੋ, ਕੁਝ ਘਰੇਲੂ ਨੁਸਖਿਆਂ ਨਾਲ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।

ਬਹੁਤ ਲੋਕ ਸਮਝਦੇ ਹਨ ਕਿ ਸੌਂਫ ਸਿਰਫ਼ ਮੂੰਹ ਦੀ ਸੁਗੰਧ ਲਈ ਵਰਤੀ ਜਾਂਦੀ ਹੈ, ਪਰ ਅਸਲ ਵਿੱਚ ਇਹ ਸਿਹਤ ਲਈ ਵੀ ਫਾਇਦੇਮੰਦ ਹੈ।

ਸੌਂਫ ਪੇਟ ਸਾਫ਼ ਰੱਖਣ ਅਤੇ ਗਟ ਹੈਲਥ ਸੁਧਾਰਨ ਵਿੱਚ ਮਦਦ ਕਰਦੀ ਹੈ। ਜੇ ਤੁਸੀਂ ਸੌਂਫ ਦਾ ਪਾਣੀ ਪੀਂਦੇ ਹੋ, ਤਾਂ ਇਹ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਨੂੰ ਘਟਾਉਂਦਾ ਹੈ।

ਹਿੰਗ ਪੇਟ ਦੀ ਗੜਬੜ ਲਈ ਬਹੁਤ ਫਾਇਦੇਮੰਦ ਹੁੰਦੀ ਹੈ।

ਹਿੰਗ ਪੇਟ ਦੀ ਗੜਬੜ ਲਈ ਬਹੁਤ ਫਾਇਦੇਮੰਦ ਹੁੰਦੀ ਹੈ।

ਇਕ ਚੁਟਕੀ ਹਿੰਗ ਗਰਮ ਪਾਣੀ ਨਾਲ ਲੈਣ ਨਾਲ ਕੁਝ ਮਿੰਟਾਂ ਵਿੱਚ ਆਰਾਮ ਮਿਲ ਸਕਦਾ ਹੈ।

ਇਕ ਚੁਟਕੀ ਹਿੰਗ ਗਰਮ ਪਾਣੀ ਨਾਲ ਲੈਣ ਨਾਲ ਕੁਝ ਮਿੰਟਾਂ ਵਿੱਚ ਆਰਾਮ ਮਿਲ ਸਕਦਾ ਹੈ।

ਅਜਵਾਇਨ ਅਤੇ ਜੀਰਾ ਪੇਟ ਦੀਆਂ ਸਮੱਸਿਆਵਾਂ ਲਈ ਬਹੁਤ ਲਾਭਦਾਇਕ ਹਨ

ਗੁੰਨਗੁਨੇ ਪਾਣੀ ਵਿੱਚ ਅਜਵਾਇਨ ਪਾਕੇ ਪੀਣ ਨਾਲ ਗੈਸ ਜਾਂ ਪੇਟ ਦਰਦ ਤੋਂ ਆਰਾਮ ਮਿਲਦਾ ਹੈ। ਜੀਰੇ ਦਾ ਪਾਣੀ ਵੀ ਹਜ਼ਮਾ ਠੀਕ ਰੱਖਣ ਵਿੱਚ ਮਦਦਗਾਰ ਹੁੰਦਾ ਹੈ।

ਧਨੀਆ ਦਾ ਪਾਣੀ: ਇੱਕ ਚਮਚ ਸੁੱਕਾ ਧਨੀਆ ਰਾਤ ਨੂੰ ਪਾਣੀ ਵਿੱਚ ਭਿਓਂ ਦੇਵੋ। ਸਵੇਰੇ ਛਾਣ ਕੇ ਇਹ ਪਾਣੀ ਖਾਲੀ ਪੇਟ ਪੀਓ। ਇਹ ਹਜ਼ਮੇ ਨੂੰ ਬਿਹਤਰ ਬਣਾਉਂਦਾ ਹੈ ਅਤੇ ਐਸਿਡਿਟੀ ਘਟਾਉਂਦਾ ਹੈ।

ਨਿੰਬੂ 'ਚ ਥੋੜ੍ਹਾ ਕਾਲਾ ਨਮਕ ਪਾ ਕੇ ਚੂਸੋ। ਪੇਟ ਦੀ ਗੜਬੜ ਅਤੇ ਗੈਸ ਤੋਂ ਛੁਟਕਾਰਾ ਮਿਲਦਾ ਹੈ।