Digital dementia ਤੋਂ ਕਿਵੇਂ ਬਚਿਆ ਜਾ ਸਕਦਾ ਹੈ?

Published by: ਏਬੀਪੀ ਸਾਂਝਾ

ਇਸ ਡਿਜੀਟਲ ਯੁੱਗ ਵਿੱਚ, ਸਮਾਰਟਫ਼ੋਨ, ਟੈਬਲੇਟ, ਕੰਪਿਊਟਰ, ਟੀਵੀ ਤੇ ਹੋਰ ਬਹੁਤ ਸਾਰੇ ਡਿਜੀਟਲ ਉਪਕਰਨ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਏ ਹਨ।



ਪਰ ਇਨ੍ਹਾਂ ਡਿਜੀਟਲ ਉਪਕਰਨਾਂ ਦੀ ਜ਼ਿਆਦਾ ਵਰਤੋਂ ਕਾਰਨ ਦਿਮਾਗ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ।



ਅੱਜਕੱਲ੍ਹ, ਡਿਜੀਟਲ ਡਿਮੈਂਸ਼ੀਆ ਦੇ ਬਹੁਤ ਸਾਰੇ ਲੱਛਣ ਨੌਜਵਾਨਾਂ ਤੇ ਬਾਲਗਾਂ ਵਿੱਚ ਜ਼ਿਆਦਾ ਦੇਖੇ ਜਾ ਰਹੇ ਹਨ।



ਇਸ ਕਾਰਨ ਉਨ੍ਹਾਂ ਦੀ ਰੁਟੀਨ ਪ੍ਰਭਾਵਿਤ ਹੋ ਰਹੀ ਹੈ। ਕੰਮ ਕਰਨ ਤੇ ਪੜ੍ਹਾਈ ਕਰਨ ਵਿੱਚ ਮਨ ਨਹੀਂ ਲੱਗਦਾ।



ਵਿਗਿਆਨਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਸਮਾਰਟਫ਼ੋਨ ਦਾ ਨੌਜਵਾਨਾਂ ਦੇ ਦਿਮਾਗ਼ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।



ਨੌਜਵਾਨਾਂ ਵਿੱਚ ਇਕਾਗਰਤਾ ਦੀ ਕਮੀ ਤੇ ਭੁੱਲਣ ਦੀ ਸ਼ਿਕਾਇਤ ਦੇ ਮਾਮਲੇ ਵਧ ਰਹੇ ਹਨ।



ਇਸ ਤੋਂ ਬਚਣ ਲਈ ਸੌਣ ਤੋਂ ਇੱਕ ਘੰਟਾ ਪਹਿਲਾਂ ਡਿਜੀਟਲ ਡੀਟੌਕਸ ਦਾ ਨਿਯਮ ਅਪਣਾ ਲੈਣਾ ਚਾਹੀਦਾ ਹੈ। ਸਕਰੀਨ ਟਾਈਮ ਸੈੱਟ ਕਰਨ ਦੇ ਨਾਲ-ਨਾਲ ਬ੍ਰੇਕ ਵੀ ਲੈਣਾ ਚਾਹੀਦਾ ਹੈ



ਵਰਚੁਅਲ ਦੁਨੀਆ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਦੋਸਤਾਂ ਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ।



ਨਿਯਮਿਤ ਤੌਰ 'ਤੇ 7-8 ਘੰਟੇ ਸੌਣਾ ਚਾਹੀਦਾ ਹੈ ਤੇ ਸਕ੍ਰੀਨ ਦਾ ਸਮਾਂ 3 ਘੰਟੇ ਤੋਂ ਘੱਟ ਰੱਖਣਾ ਚਾਹੀਦਾ ਹੈ। ਮੈਡੀਟੇਸ਼ਨ ਵਰਗੀਆਂ ਗਤੀਵਿਧੀਆਂ ਕਰਨੀਆਂ ਚਾਹੀਦੀਆਂ ਹਨ।