ਨਵਜੰਮੇ ਬੱਚਿਆਂ ਦੀ ਦੇਖਭਾਲ ਦੌਰਾਨ ਮਾਪੇ ਆਮ ਤੌਰ 'ਤੇ ਡਾਇਪਰ ਵਰਤਦੇ ਹਨ ਤਾਂ ਜੋ ਸਫਾਈ ਬਣੀ ਰਹੇ।

ਪਰ ਬੱਚੇ ਨੂੰ ਲੰਮੇ ਸਮੇਂ ਤੱਕ ਡਾਇਪਰ ਪਹਿਨਾਉਣਾ ਚਮੜੀ ਦੀ ਖਾਰਸ਼, ਰੈਸ਼ ਜਾਂ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ।

ਇਸ ਕਰਕੇ ਡਾਇਪਰ ਸਮੇਂ-ਸਮੇਂ 'ਤੇ ਬਦਲਣਾ ਅਤੇ ਬੱਚੇ ਦੀ ਚਮੜੀ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ।



ਡਾਕਟਰ ਸਲਾਹ ਦਿੰਦੇ ਹਨ ਕਿ ਬੱਚੇ ਨੂੰ 4 ਘੰਟੇ ਤੋਂ ਵੱਧ ਡਾਇਪਰ ਨਾ ਪਹਿਨਾਇਆ ਜਾਵੇ।

ਬਿਹਤਰ ਹੈ ਕਿ ਹਰ 3-4 ਘੰਟੇ ਬਾਅਦ ਡਾਇਪਰ ਬਦਲਿਆ ਜਾਵੇ। ਇਸ ਨਾਲ ਚਮੜੀ ਰੈਸ਼ ਜਾਂ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ।

ਰਾਤ ਨੂੰ ਬੱਚੇ ਨੂੰ 6 ਘੰਟੇ ਤੋਂ ਵੱਧ ਇਕੋ ਡਾਇਪਰ ਨਾ ਪਹਿਨਾਇਆ ਜਾਵੇ। ਜੇ ਬੱਚਾ ਜਾਗ ਜਾਏ ਜਾਂ ਰੋਵੇ, ਤਾਂ ਤੁਰੰਤ ਡਾਇਪਰ ਬਦਲ ਦੇਣਾ ਚਾਹੀਦਾ ਹੈ।

ਲੰਬੇ ਸਮੇਂ ਤੱਕ ਨਮੀ ਵਾਲਾ ਡਾਇਪਰ ਪਹਿਨੇ ਰਹਿਣ ਨਾਲ ਬੱਚੇ ਦੀ ਕੋਮਲ ਚਮੜੀ 'ਤੇ ਰੈਸ਼ੇਜ਼ ਹੋ ਸਕਦੇ ਹਨ।

ਨਮੀ ਅਤੇ ਗਰਮੀ ਵਾਲੇ ਮਾਹੌਲ 'ਚ ਇੰਫੈਕਸ਼ਨ ਪੈਦਾ ਹੋ ਸਕਦਾ ਹੈ।

ਹਮੇਸ਼ਾ ਸੂਥਿੰਗ ਵਾਲੇ ਜਾਂ ਐਲੋਵੀਰਾ ਕੋਟਿੰਗ ਵਾਲੇ ਡਾਇਪਰ ਦੀ ਵਰਤੋਂ ਕਰੋ।

ਹਮੇਸ਼ਾ ਸੂਥਿੰਗ ਵਾਲੇ ਜਾਂ ਐਲੋਵੀਰਾ ਕੋਟਿੰਗ ਵਾਲੇ ਡਾਇਪਰ ਦੀ ਵਰਤੋਂ ਕਰੋ।

ਹਰ ਡਾਇਪਰ ਬਦਲਣ 'ਤੇ ਪਾਊਡਰ ਜਾਂ ਕ੍ਰੀਮ ਲਗਾਓ।

ਜਿੱਥੇ ਤਕ ਸੰਭਵ ਹੋਵੇ, ਦਿਨ 'ਚ ਕੁਝ ਸਮਾਂ ਬੱਚੇ ਨੂੰ ਡਾਇਪਰ ਤੋਂ ਬਿਨਾਂ ਰਹਿਣ ਦਿਓ ਤਾਂ ਜੋ ਚਮੜੀ ਨਰਮ ਤੇ ਸੁੱਕੀ ਰਹੇ।