ਕਈ ਲੋਕ ਚਾਹ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਹਨ ਅਤੇ ਦਿਨ ਵਿੱਚ ਕਈ ਵਾਰ ਚਾਹ ਪੀਂਦੇ ਹਨ ਲੋਕਾਂ ਦਾ ਚਾਹ ਬਣਾਉਣ ਦਾ ਤਰੀਕਾ ਵੀ ਅਲੱਗ-ਅਲੱਗ ਹੁੰਦਾ ਹੈ ਕੁਝ ਲੋਕ ਚਾਹ ਨੂੰ ਕੜਕ ਉਬਾਲਦੇ ਹਨ ਤਾਂ ਕੁਝ ਨਾਰਮਲ ਉਬਾਲ ਕੇ ਖਾਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਚਾਹ ਨੂੰ ਕਿੰਨੀ ਵਾਰ ਉਬਾਲ ਕੇ ਪੀਣਾ ਸਹੀ ਹੁੰਦਾ ਹੈ ਤੁਸੀਂ ਦੁੱਧ ਵਾਲੀ ਚਾਹ ਬਣਾਉਂਦੇ ਹੋ ਤਾਂ ਉਸ ਨੂੰ ਦੋ ਜਾਂ ਤਿੰਨ ਮਿੰਟ ਤੱਕ ਉਬਾਲੋ ਜੇਕਰ ਦੁੱਧ ਪਹਿਲਾਂ ਤੋਂ ਗਰਮ ਹੈ ਤਾਂ ਚਾਹ ਨੂੰ ਇੱਕ ਜਾਂ ਦੋ ਮਿੰਟ ਤੱਕ ਹੀ ਉਬਾਲੋ ਜੇਕਰ ਤੁਸੀਂ ਬਿਨਾਂ ਦੁੱਧ ਤੋਂ ਚਾਹ ਬਣਾ ਰਹੇ ਹੋ ਤਾਂ ਉਸ ਨੂੰ 2 ਜਾਂ 3 ਮਿੰਟ ਤੱਕ ਹੀ ਉਬਾਲੋ ਚਾਹ ਨੂੰ ਜ਼ਿਆਦਾ ਦੇਰ ਤੱਕ ਉਬਾਲਣ 'ਤੇ ਉਸ ਦਾ ਸੁਆਦ ਕੌੜਾ ਹੋ ਸਕਦਾ ਹੈ ਦੁੱਧ ਵਾਲੀ ਚਾਹ ਨੂੰ ਜ਼ਿਆਦਾ ਦੇਰ ਤੱਕ ਉਬਾਲਣ ਨਾਲ ਇਸ ਦਾ ਪੀਐਚ ਬਦਲਦਾ ਹੈ ਜਿਸ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ