ਚਿਹਰੇ ਨੂੰ ਸਕਰੱਬ ਕਰਨ ਨਾਲ ਗੰਦਗੀ ਦੂਰ ਹੁੰਦੀ ਹੈ ਅਤੇ ਮੁਹਾਸੇ ਦੂਰ ਹੁੰਦੇ ਹਨ। ਇੱਕ ਦਿਨ ਵਿੱਚ ਸਕਰੱਬ ਕਿੰਨੀ ਵਾਰ ਕਰਨਾ ਉਚਿਤ ਹੈ? ਇਹ ਤੁਹਾਡੀ ਚਮੜੀ ਦੀ ਕਿਸਮ 'ਤੇ ਨਿਰਭਰ ਕਰਦਾ ਹੈ। ਜੇਕਰ ਤੁਹਾਡੀ ਚਮੜੀ ਓਇਲੀ ਹੈ ਤਾਂ ਤੁਸੀਂ ਹਫਤੇ 'ਚ 2-3 ਵਾਰ ਸਕਰੱਬ ਕਰ ਸਕਦੇ ਹੋ। ਸੈਂਸਟਿਵ ਚਮੜੀ ਵਾਲੇ ਲੋਕਾਂ ਨੂੰ ਹਫ਼ਤੇ ਵਿੱਚ 1-2 ਵਾਰ ਸਕਰੱਬ ਦੀ ਵਰਤੋਂ ਕਰਨੀ ਚਾਹੀਦੀ ਹੈ। ਸਕਰਬਿੰਗ ਕਰਦੇ ਸਮੇਂ ਧਿਆਨ ਰੱਖੋ ਕਿ ਚਿਹਰੇ ਨੂੰ ਜ਼ੋਰ ਨਾਲ ਨਾ ਰਗੜੋ ਅਜਿਹਾ ਕਰਨ ਨਾਲ ਚਮੜੀ 'ਤੇ ਜਲਣ ਹੋ ਸਕਦੀ ਹੈ। ਸਕਰੱਬ ਕਰਨ ਤੋਂ ਬਾਅਦ ਮਾਇਸਚਰਾਈਜ਼ਰ ਲਗਾਉਣਾ ਨਾ ਭੁੱਲੋ ਇਸ ਨਾਲ ਚਮੜੀ ਹਾਈਡ੍ਰੇਟ ਅਤੇ ਸਿਹਤਮੰਦ ਰਹੇਗੀ। ਅਸੀਂ ਘਰ ਵੀ ਨੈਚੂਰਲ ਤਰੀਕੇ ਨਾਲ ਸਕਰੱਬ ਬਣਾ ਸਕਦੇ ਹਾਂ ਸਕਰੱਬ ਕਰਨ ਨਾਲ ਜਿੱਥੇ ਚਿਹਰੇ ਤੇ ਨਿਖਾਰ ਆਉਂਦਾ ਹੈ, ਉੱਥੇ ਚਿਹਰੇ ਦੀਆਂ ਝੁਰੜੀਆਂ ਵੀ ਦੂਰ ਹੁੰਦੀਆਂ ਹਨ।