ਆਯੁਰਵੇਦ ਵਿੱਚ ਧੁੰਨੀ ਨੂੰ ਸਰੀਰ ਦਾ ਕੇਂਦਰ ਬਿੰਦੂ ਮੰਨਿਆ ਗਿਆ ਹੈ, ਇਸ ਦਾ ਸਬੰਧ ਸਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ ਨਾਲ ਹੁੰਦਾ ਹੈ
ਪੁਰਾਣੇ ਸਮੇਂ ਤੋਂ ਧੁੰਨੀ ਵਿੱਚ ਘਿਓ ਜਾਂ ਤੇਲ ਲਾਉਣ ਦੀ ਪਰੰਪਰਾ ਚਲੀ ਆ ਰਹੀ ਹੈ
ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ
ਦੇਸੀ ਘਿਓ ਵਿੱਚ ਔਸ਼ਧੀ ਗੁਣ ਹੁੰਦੇ ਹਨ, ਜੋ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਫਾਇਦੇਮੰਦ ਹੁੰਦੇ ਹਨ
ਰਾਤ ਨੂੰ ਸੌਣ ਤੋਂ ਪਹਿਲਾਂ ਧੁੰਨੀ ਵਿੱਚ ਘਿਓ ਲਾਉਣ ਨਾਲ ਬੁੱਲ੍ਹਾਂ ਦਾ ਫਟਣਾ ਬੰਦ ਹੋ ਜਾਂਦਾ ਹੈ ਨਾਲ ਹੀ ਬੁੱਲ੍ਹ ਨਰਮ ਹੋ ਜਾਂਦੇ ਹਨ
ਧੁੰਨੀ ਵਿੱਚ ਘਿਓ ਲਾਉਣ ਨਾਲ ਵਾਤ ਦੋਸ਼ ਸੰਤੁਲਿਤ ਹੁੰਦਾ ਹੈ, ਇਸ ਨਾਲ ਨਰਵਸ ਸਿਸਟਮ ਰਿਲੈਕਸ ਰਹਿੰਦਾ ਹੈ
ਧੁੰਨੀ ਵਿੱਚ ਘਿਓ ਲਾਉਣ ਨਾਲ ਨੀਂਦ ਦੀ ਸਮੱਸਿਆ ਦੂਰ ਹੁੰਦੀ ਹੈ
ਧੁੰਨੀ ਵਿੱਚ ਘਿਓ ਲਾਉਣ ਨਾਲ ਜੋੜਾਂ ਦੇ ਦਰਦ ਅਤੇ ਸੋਜ ਤੋਂ ਰਾਹਤ ਮਿਲਦੀ ਹੈ, ਇਸ ਨਾਲ ਗਠੀਏ ਦੀ ਬਿਮਾਰੀ ਵਿੱਚ ਵੀ ਫਾਇਦਾ ਹੁੰਦਾ ਹੈ
ਰਾਤ ਨੂੰ ਸੌਣ ਤੋਂ ਪਹਿਲਾਂ ਧੁੰਨੀ 'ਤੇ ਘਿਓ ਲਾਉਣ ਨਾਲ ਪਾਚਨ ਤੰਤਰ ਵਧੀਆ ਰਹਿੰਦਾ ਹੈ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ, ਨਾਲ ਹੀ ਸਕਿਨ ਦੀ ਡ੍ਰਾਈਨੈਸ ਦੂਰ ਹੁੰਦੀ ਹੈ
ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਦੇਸੀ ਘਿਓ ਲੈ ਕੇ ਹਲਕਾ ਗਰਮ ਕਰ ਲਓ,ਫਿਰ ਧੁੰਨੀ ਵਿੱਚ 2-3 ਬੂੰਦਾਂ ਤੇਲ ਪਾ ਕੇ ਹਲਕੇ ਹੱਥ ਨਾਲ ਮਾਲਿਸ਼ ਕਰੋ