ਗਰਮੀਆਂ ਵਿੱਚ ਸਿਹਤਮੰਦ ਖਾਣ-ਪੀਣ ਬਹੁਤ ਜਰੂਰੀ ਹੁੰਦਾ ਹੈ ਕਿਉਂਕਿ ਇਸ ਮੌਸਮ 'ਚ ਸਰੀਰ ਦੀ ਤਾਪਮਾਨ ਵਧ ਜਾਂਦੀ ਹੈ।

ਡਰਾਈਫਰੂਟ ਪੋਸ਼ਣ ਨਾਲ ਭਰਪੂਰ ਹੁੰਦੇ ਹਨ ਅਤੇ ਸਿਹਤ ਲਈ ਫਾਇਦੇਮੰਦ ਹਨ, ਪਰ ਗਰਮੀਆਂ ਵਿੱਚ ਇਨ੍ਹਾਂ ਦੀ ਮਾਤਰਾ 'ਤੇ ਧਿਆਨ ਦੇਣਾ ਚਾਹੀਦਾ ਹੈ। ਕੁਝ ਡਰਾਈਫਰੂਟ ਸਰੀਰ ਦੀ ਗਰਮੀ ਵਧਾ ਸਕਦੇ ਹਨ, ਇਸ ਲਈ ਸੰਤੁਲਿਤ ਖਪਤ ਜ਼ਰੂਰੀ ਹੈ।

ਡਰਾਈਫਰੂਟ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦੇ ਹਨ। ਵਿਟਾਮਿਨ E, B, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਜਿਵੇਂ ਮਹੱਤਵਪੂਰਕ ਤੱਤ ਡਰਾਈਫਰੂਟ 'ਚ ਮੌਜੂਦ ਹੁੰਦੇ ਹਨ।



ਡਰਾਈਫਰੂਟ ਸਰੀਰ ਨੂੰ ਤਾਕਤ ਅਤੇ ਊਰਜਾ ਪ੍ਰਦਾਨ ਕਰਦੇ ਹਨ, ਜੋ ਪੂਰੇ ਦਿਨ ਤੱਕ ਚੁਸਤ ਅਤੇ ਤੰਦਰੁਸਤ ਰੱਖਦੇ ਹਨ।

ਬਾਦਾਮ ਵਰਗੇ ਡਰਾਈਫਰੂਟ ਦਿਮਾਗੀ ਤੰਦਰੁਸਤੀ ਨੂੰ ਵਧਾਉਂਦੇ ਹਨ ਅਤੇ ਮੈਮੋਰੀ ਨੂੰ ਸੁਧਾਰਦੇ ਹਨ।

ਡਰਾਈਫਰੂਟ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੇ ਹਨ। ਖਾਸ ਕਰਕੇ ਅੰਜੀਰ ਅਤੇ ਖਜੂਰ ਖਾਣ ਨਾਲ ਸਰੀਰ ਦੀ ਰੋਗ-ਪਰਤਿਰੋਧਕ ਤਾਕਤ ਵਧਦੀ ਹੈ।

ਗਰਮੀ ਵਿੱਚ ਖਜੂਰ, ਅਖਰੋਟ ਆਦਿ ਜ਼ਿਆਦਾ ਖਾਣ ਨਾਲ ਸਰੀਰ ਦੀ ਗਰਮੀ ਵਧ ਸਕਦੀ ਹੈ ਤੇ ਨਕਸੀਰ ਜਾਂ ਦਿਲ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਸੰਜਮ ਦੇ ਨਾਲ ਇਸ ਦਾ ਸੇਵਨ ਕਰਨਾ ਚਾਹੀਦਾ ਹੈ।

ਰਾਤ ਨੂੰ ਬਦਾਮ, ਅਖਰੋਟ ਜਾਂ ਅੰਜੀਰ ਨੂੰ ਭਿਓਂ ਕੇ ਸਵੇਰੇ ਖਾਣਾ ਚੰਗਾ ਰਹਿੰਦਾ ਹੈ।

ਸੀਮਤ ਮਾਤਰਾ 4-5 ਭਿੱਜੇ ਹੋਏ ਬਦਾਮ, 1-2 ਅਖਰੋਟ, 1 ਅੰਜੀਰ ਹੀ ਸਹੀ ਮਾਤਰਾ ਹੁੰਦੀ ਹੈ।

ਸੀਮਤ ਮਾਤਰਾ 4-5 ਭਿੱਜੇ ਹੋਏ ਬਦਾਮ, 1-2 ਅਖਰੋਟ, 1 ਅੰਜੀਰ ਹੀ ਸਹੀ ਮਾਤਰਾ ਹੁੰਦੀ ਹੈ।

ਮੁੰਫਲੀ ਅਤੇ ਕਿਸ਼ਮਿਸ ਨੂੰ ਘੱਟ ਮਾਤਰਾ 'ਚ ਖਾਣਾ ਚਾਹੀਦਾ ਹੈ, ਖਾਸ ਕਰਕੇ ਜੇ ਪਸੀਨਾ ਜ਼ਿਆਦਾ ਆਉਂਦਾ ਹੋਵੇ।