ਨਰਾਤਿਆਂ ‘ਚ ਤੁਸੀਂ ਵੀ ਰੱਖਿਆ ਵਰਤ ਤਾਂ ਇਦਾਂ ਪਛਾਣੋ ਅਸਲੀ ਅਤੇ ਨਕਲੀ ਕੁੱਟੂ ਦਾ ਆਟਾ

Published by: ਏਬੀਪੀ ਸਾਂਝਾ

ਨਰਾਤਿਆਂ ਦੇ ਵਰਤ ਵਿੱਚ ਲੋਕ ਕੁੱਟੂ ਦਾ ਆਟਾ ਜ਼ਿਆਦਾ ਖਰੀਦਦੇ ਹਨ

ਅਜਿਹੇ ਵਿੱਚ ਨਕਲੀ ਅਤੇ ਅਸਲੀ ਕੁੱਟੂ ਦੇ ਆਟੇ ਦੀ ਇਦਾਂ ਪਛਾਣ ਕਰੋ

Published by: ਏਬੀਪੀ ਸਾਂਝਾ

ਅਸਲੀ ਅਤੇ ਨਕਲੀ ਕੁੱਟੂ ਦੇ ਆਟੇ ਦੀ ਪਛਾਣ ਰੰਗ ਤੋਂ ਕਰ ਸਕਦੇ ਹੋ, ਅਸਲੀ ਕੁੱਟੂ ਦਾ ਰੰਗ ਹਲਕਾ ਭੂਰਾ ਜਾਂ ਥੋੜਾ ਜਿਹਾ ਗ੍ਰੇ ਹੁੰਦਾ ਹੈ

ਉੱਥੇ ਹੀ ਨਕਲੀ ਕੁੱਟੂ ਦਾ ਆਟਾ ਚਿੱਟਾ ਜਾਂ ਚਮਕੀਲਾ ਦਿਖ ਸਕਦਾ ਹੈ



ਇਸ ਤੋਂ ਇਲਾਵਾ ਅਸਲੀ ਅਤੇ ਨਕਲੀ ਕੁੱਟੂ ਦੇ ਆਟੇ ਦੀ ਪਛਾਣ ਕਰਨ ਲਈ ਸਮੈਲ ਚੈੱਕ ਕਰੋ



ਅਸਲੀ ਕੁੱਟੂ ਵਿੱਚ ਮਿੱਟੀ ਵਰਗੀ ਹਲਕੀ ਮਹਿਕ ਆਉਂਦੀ ਹੈ, ਉੱਥੇ ਹੀ ਨਕਲੀ ਆਟੇ ਵਿੱਚ ਕੋਈ ਖਾਸ ਸਮੈਲ ਨਹੀਂ ਹੁੰਦੀ ਹੈ



ਅਸਲੀ ਆਟਾ ਥੋੜਾ ਦਾਣੇਦਾਰ ਹੁੰਦਾ ਹੈ, ਜਦਕਿ ਨਕਲੀ ਆਟਾ ਬਹੁਤ ਚਿਕਨਾ ਅਤੇ ਪਤਲਾ ਹੁੰਦਾ ਹੈ



ਅਸਲੀ ਅਤੇ ਨਕਲੀ ਕੁੱਟੂ ਦੇ ਆਟੇ ਦੀ ਪਛਾਣ ਕਰਨ ਲਈ ਤੁਸੀਂ ਇੱਕ ਗਿਲਾਸ ਪਾਣੀ ਵਿੱਚ ਥੋੜਾ ਜਿਹਾ ਆਟਾ ਪਾ ਕੇ ਚੈੱਕ ਕਰ ਸਕਦੇ ਹੋ



ਅਸਲੀ ਆਟਾ ਪਾਣੀ ਦੇ ਉੱਪਰ ਤੈਰਦਾ ਹੈ ਅਤੇ ਹੌਲੀ-ਹੌਲੀ ਘੁੱਲਦਾ ਹੈ, ਜਦਕਿ ਨਕਲੀ ਆਟਾ ਤੁਰੰਤ ਥੱਲ੍ਹੇ ਬੈਠ ਜਾਂਦਾ ਹੈ, ਇਸ ਦੇ ਨਾਲ ਆਟਾ ਖਰੀਦਣ ਵੇਲੇ ਪੈਕੇਟ ‘ਤੇ FSSAI ਮਾਰਕ ਅਤੇ ਐਕਸਪਾਇਰੀ ਡੇਟ ਜ਼ਰੂਰ ਦੇਖੋ