ਦੁੱਧ ਸਿਹਤ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨ A, B, D ਤੇ K ਹੁੰਦੇ ਹਨ। ਇਹ ਹੱਡੀਆਂ ਅਤੇ ਦੰਦ ਮਜ਼ਬੂਤ ਕਰਦਾ ਹੈ।

ਪਰ ਦੁੱਧ ਨੂੰ ਕੁਝ ਖਾਣਿਆਂ ਨਾਲ ਮਿਲਾ ਕੇ ਖਾਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਲਈ ਇਹ ਜਾਣਨਾ ਜਰੂਰੀ ਹੈ ਕਿ ਕਿਹੜੀਆਂ ਚੀਜ਼ਾਂ ਦੁੱਧ ਨਾਲ ਨਹੀਂ ਖਾਣੀਆਂ ਚਾਹੀਦੀਆਂ।

ਅਕਸਰ ਲੋਕ ਮਜ਼ੇ ਨਾਲ ਬਨਾਨਾ ਸ਼ੇਕ ਪੀਂਦੇ ਹਨ, ਪਰ ਆਯੁਰਵੇਦ ਅਨੁਸਾਰ ਕੇਲੇ ਅਤੇ ਦੁੱਧ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ।



ਇਹ ਦੋਵੇਂ ਇਕੱਠੇ ਲੈਣ ਨਾਲ ਪਾਚਣ ਤੰਤਰ 'ਤੇ ਬਹੁਤ ਭਾਰ ਪੈਂਦਾ ਹੈ, ਜਿਸ ਨਾਲ ਪਾਚਣ ਖਰਾਬ ਹੋ ਸਕਦਾ ਹੈ।

ਦੁੱਧ ਅਤੇ ਦਹੀਂ ਨੂੰ ਇਕੱਠੇ ਕਦੇ ਵੀ ਨਹੀਂ ਖਾਣਾ ਚਾਹੀਦਾ। ਇਹ ਦੋਵੇਂ ਇਕੱਠੇ ਖਾਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਚਮੜੀ ਦੇ ਇਨਫੈਕਸ਼ਨ ਦਾ ਖਤਰਾ ਵੀ ਵੱਧ ਸਕਦਾ ਹੈ।

ਜੇ ਖੱਟੇ ਫਲਾਂ ਨੂੰ ਦੁੱਧ ਦੇ ਨਾਲ ਖਾਇਆ ਜਾਵੇ ਤਾਂ ਪੇਟ ਦਰਦ ਹੋ ਸਕਦਾ ਹੈ।

ਇਸ ਤਰ੍ਹਾਂ ਦੇ ਫੂਡ ਕੰਬੀਨੇਸ਼ਨ ਨਾਲ ਮਨ ਘਬਰਾਉਣਾ ਜਾਂ ਉਲਟੀ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਜਦੋਂ ਵੀ ਤੁਸੀਂ ਖੱਟੇ ਫਲ ਖਾਓ, ਘੱਟੋ-ਘੱਟ 2 ਘੰਟੇ ਬਾਅਦ ਹੀ ਦੁੱਧ ਪੀਓ।

ਦੁੱਧ ਅਤੇ ਮੱਛੀ ਨੂੰ ਇਕੱਠੇ ਖਾਣਾ ਵੀ ਬੁਰਾ ਫੂਡ ਕੰਬੀਨੇਸ਼ਨ ਮੰਨਿਆ ਜਾਂਦਾ ਹੈ।

ਦੁੱਧ ਅਤੇ ਮੱਛੀ ਨੂੰ ਇਕੱਠੇ ਖਾਣਾ ਵੀ ਬੁਰਾ ਫੂਡ ਕੰਬੀਨੇਸ਼ਨ ਮੰਨਿਆ ਜਾਂਦਾ ਹੈ।

ਇਹ ਦੋਵੇਂ ਇਕੱਠੇ ਖਾਣ ਨਾਲ ਫੂਡ ਪੌਇਜ਼ਨਿੰਗ ਹੋ ਸਕਦੀ ਹੈ, ਪੇਟ ਦਰਦ ਹੋ ਸਕਦਾ ਹੈ ਅਤੇ ਪਾਚਣ ਤੰਤਰ ਖਰਾਬ ਹੋ ਸਕਦਾ ਹੈ। ਦੁੱਧ ਨਾਲ ਮੱਛੀ ਖਾਣ ਨਾਲ ਚਮੜੀ ਸੰਬੰਧੀ ਸਮੱਸਿਆਵਾਂ ਦਾ ਖਤਰਾ ਵੀ ਵੱਧ ਜਾਂਦਾ ਹੈ।

ਖਰਬੂਜੇ ਨੂੰ ਵੀ ਦੁੱਧ ਨਾਲ ਕਦੇ ਨਹੀਂ ਖਾਣਾ ਚਾਹੀਦਾ। ਖਰਬੂਜੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਦਕਿ ਦੁੱਧ ਵਿੱਚ ਲੈਕਸੇਟਿਵ ਗੁਣ ਹੁੰਦੇ ਹਨ। ਦੋਵੇਂ ਨੂੰ ਇਕੱਠੇ ਖਾਣ ਜਾਂ ਪੀਣ ਨਾਲ ਪੇਟ ਖਰਾਬ ਹੋ ਸਕਦਾ ਹੈ।