ਸਰਦੀਆਂ 'ਚ ਇਸ ਤਰੀਕੇ ਨਾਲ ਬਣਾਓ ਬਥੂਏ ਦਾ ਰਾਇਤਾ
ਬਥੂਏ ਦਾ ਰਾਇਤਾ ਬਣਾਉਣ ਲਈ ਸਭ ਤੋਂ ਪਹਿਲਾਂ ਬਥੂਏ ਨੂੰ ਸਾਫ ਕਰਕੇ ਪਾਣੀ ਵਿੱਚ ਚੰਗੀ ਤਰ੍ਹਾਂ ਧੋ ਕੇ ਉਬਾਲਣ ਲਈ ਰੱਖ ਦਿਓ
ਤੁਹਾਨੂੰ ਕਰੀਬ 8 ਤੋਂ 10 ਮਿੰਟ ਲਈ ਬਥੂਏ ਨੂੰ ਉਬਾਲਣਾ ਹੈ
ਹੁਣ ਉਬਲੇ ਹੋਏ ਪਾਣੀ ਵਿਚੋਂ ਬਥੂਏ ਨੂੰ ਕੱਢ ਲਓ ਅਤੇ ਠੰਡਾ ਹੋਣ 'ਤੇ ਮਿਕਸੀ ਵਿੱਚ ਪੀਸ ਲਓ
ਇਸ ਤੋਂ ਬਾਅਦ ਇੱਕ ਬਾਊਲ ਵਿੱਚ ਦਹੀਂ ਅਤੇ ਬਥੂਏ ਦਾ ਪੇਸਟ ਪਾ ਕੇ ਫੈਂਟ ਲਓ
ਫੈਂਟਣ ਤੋਂ ਬਾਅਦ ਇਸ ਵਿੱਚ ਚੀਨੀ, ਨਮਕ, ਕਾਲੀ ਮਿਰਚ ਅਤੇ ਲਾਲ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ
ਸਾਰੇ ਮਸਾਲੇ ਮਿਲਾਉਣ ਤੋਂ ਬਾਅਦ ਰਾਇਤੇ ਦਾ ਸੁਆਦ ਵਧਾਉਣ ਲਈ ਇਸ ਵਿੱਚ ਤੜਕਾ ਲਾਓ
ਰਾਇਤਾ ਦਾ ਤੜਕਾ ਤਿਆਰ ਕਰਨ ਦੇ ਲਈ ਇੱਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਫਿਰ ਇਸ ਵਿੱਚ ਜ਼ੀਰਾ, ਹੀਂਗ ਅਤੇ ਹਰੀ ਮਿਰਚ ਪਾ ਕੇ ਭੁੰਨੋ
ਜਦੋਂ ਇਹ ਭੁੰਨ ਜਾਵੇ ਤਾਂ ਤੁਰੰਤ ਰਾਇਤੇ ਦੇ ਉੱਤੇ ਪਾ ਦਿਓ, 2 ਮਿੰਟ ਬਾਅਦ ਢੱਕਣ ਖੋਲ੍ਹ ਕੇ ਰਾਇਤੇ 'ਤੇ ਭੁੰਨਿਆ ਅਤੇ ਪੀਸਿਆ ਹੋਇਆ ਜੀਰਾ ਅਤੇ ਕਸ਼ਮੀਰੀ ਮਿਰਚ ਪਾ ਕੇ ਮਿਕਸ ਕਰ ਦਿਓ
ਅਜਿਹੇ ਬਥੂਏ ਦਾ ਰਾਇਤਾ ਤਿਆਰ ਕਰਕੇ ਤੁਸੀਂ ਰੋਟੀ ਜਾਂ ਪਰੌਂਠੇ ਦੇ ਨਾਲ ਖਾ ਸਕਦੇ ਹੋ